ਹੁਸ਼ਿਆਰਪੁਰ ਵਿੱਚ ਵੱਡੀ ਪਾਬੰਦੀ ਲਾਗੂ — ਪ੍ਰਸ਼ਾਸਨ ਦਾ ਸਖ਼ਤ ਫੈਸਲਾ

ਹੁਸ਼ਿਆਰਪੁਰ, 25 ਮਾਰਚ (ਪ੍ਰਤਿਨਿਧਿ – ਡਾ. ਰਾਜਦੇਵਿੰਦਰ ਸਿੰਘ ਗਿੱਲ) ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਡੀ ਪਾਬੰਦੀ ਲਗਾਈ ਗਈ ਹੈ। ਜ਼ਿਲ੍ਹਾ ਮੈਜਿਸਟ੍ਰੇਟ ਆਸ਼ਿਕਾ ਜੈਨ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਇਹ ਹੁਕਮ ਜਾਰੀ ਕੀਤੇ ਹਨ।

ਇਨ੍ਹਾਂ ਹੁਕਮਾਂ ਅਨੁਸਾਰ ਹੁਸ਼ਿਆਰਪੁਰ ਦੇ ਜੇਜੋਂ ਤੋਂ ਮਾਹਿਲਪੁਰ ਰੋਡ ਅਤੇ ਨੰਗਲ ਤੋਂ ਗੜ੍ਹਸ਼ੰਕਰ ਰੋਡ ’ਤੇ ਮਾਈਨਿੰਗ ਮਟੀਰੀਅਲ ਲਿਜਾਣ ਵਾਲੇ ਟਿੱਪਰ ਅਤੇ ਟਰੱਕਾਂ ਦੀ ਆਵਾਜਾਈ ਹੁਣ ਸਿਰਫ਼ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਹੀ ਹੋਵੇਗੀ। ਇਸ ਸਮੇਂ ਤੋਂ ਇਲਾਵਾ ਇਨ੍ਹਾਂ ਵਾਹਨਾਂ ਦੀ ਆਵਾਜਾਈ ’ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ।

ਪ੍ਰਸ਼ਾਸਨ ਦੇ ਮੁਤਾਬਕ, ਇਨ੍ਹਾਂ ਸੜਕਾਂ ’ਤੇ ਟਿੱਪਰਾਂ ਦੀ ਵੱਧ ਰਹੀ ਆਵਾਜਾਈ ਕਾਰਨ ਕਈ ਹਾਦਸੇ ਵਾਪਰ ਰਹੇ ਸਨ, ਜਿਸ ਨਾਲ ਲੋਕਾਂ ਦੇ ਜਾਨੀ ਤੇ ਮਾਲੀ ਨੁਕਸਾਨ ਦੀ ਸੰਭਾਵਨਾ ਵਧ ਰਹੀ ਸੀ। ਇਸ ਕਰਕੇ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ।

ਜ਼ਿਲ੍ਹਾ ਮੈਜਿਸਟ੍ਰੇਟ ਨੇ ਪੁਲਸ ਅਤੇ ਟਰਾਂਸਪੋਰਟ ਵਿਭਾਗ ਨੂੰ ਹੁਕਮ ਦਿੱਤੇ ਹਨ ਕਿ ਓਵਰਸਪੀਡ ਅਤੇ ਓਵਰਲੋਡਿੰਗ ’ਤੇ ਸਖ਼ਤ ਨਿਗਰਾਨੀ ਰੱਖੀ ਜਾਵੇ। ਨਾਲ ਹੀ ਚੈਕ ਪੋਸਟਾਂ ’ਤੇ 24 ਘੰਟੇ ਨਿਗਰਾਨੀ ਕਰਕੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ।

ਇਹ ਹੁਕਮ 20 ਮਈ 2026 ਤੱਕ ਲਾਗੂ ਰਹਿਣਗੇ, ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

  • Related Posts

    ਬਾਘਾ ਪੁਰਾਣਾ ਬਲਾਕ ਸੰਮਤੀ ਚੋਣ ‘ਤੇ ਬਣਿਆ ਸਸਪੈਂਸ, ਸਿਆਸੀ ਤਣਾਅ ਚਰਮ ‘ਤੇ

    ਬਾਘਾ ਪੁਰਾਣਾ (ਮੋਗਾ), 17 ਮਾਰਚ (ਪ੍ਰਤਿਨਿਧਿ ਡਾ. ਗਿੱਲ) ਬਾਘਾ ਪੁਰਾਣਾ ਵਿੱਚ ਬਲਾਕ ਸੰਮਤੀ ਚੇਅਰਮੈਨ ਦੀ ਚੋਣ ਨੂੰ ਲੈ ਕੇ ਸਿਆਸੀ ਮਾਹੌਲ ਕਾਫੀ ਗਰਮ ਹੋ ਗਿਆ ਹੈ ਅਤੇ ਸਸਪੈਂਸ ਅਜੇ ਵੀ…

    ਮਲਟੀਪਰਪਜ਼ ਹੈਲਥ ਯੂਨੀਅਨ ਦੀ ਸਿਹਤ ਮੰਤਰੀ ਨਾਲ ਅਹਿਮ ਮੀਟਿੰਗ, ਮੰਗਾਂ ’ਤੇ ਮਿਲਿਆ ਹਾਂ ਪੱਖੀ ਭਰੋਸਾ

    ਮੋਗਾ, 19 ਮਾਰਚ (ਪ੍ਰਤੀਨਿਧਿ ਡਾ. ਰਾਜਦੇਵਿੰਦਰ ਸਿੰਘ ਗਿੱਲ) ਮਲਟੀਪਰਪਜ਼ ਹੈਲਥ ਇੰਪਲਾਈਜ ਯੂਨੀਅਨ ਪੰਜਾਬ ਵੱਲੋਂ ਸੂਬਾ ਪ੍ਰਧਾਨ ਕੁਲਬੀਰ ਸਿੰਘ ਮੋਗਾ ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ.…

    Leave a Reply

    Your email address will not be published. Required fields are marked *

    You Missed

    ਰਾਮਨੋਮੀ ਦੇ ਪਾਵਨ ਤਿਉਹਾਰ ਮੌਕੇ ਕੋਟ ਇਸੇ ਖਾਂ ਵਿੱਚ ਵਿਸ਼ਾਲ ਸ਼ੋਭਾ ਯਾਤਰਾ, ਸ਼ਹਿਰ ਭਰ ‘ਚ ਗੂੰਜੇ “ਜੈ ਸ਼੍ਰੀ ਰਾਮ” ਦੇ ਨਾਅਰੇ

    • By admin
    • March 25, 2026
    • 12 views
    ਰਾਮਨੋਮੀ ਦੇ ਪਾਵਨ ਤਿਉਹਾਰ ਮੌਕੇ ਕੋਟ ਇਸੇ ਖਾਂ ਵਿੱਚ ਵਿਸ਼ਾਲ ਸ਼ੋਭਾ ਯਾਤਰਾ, ਸ਼ਹਿਰ ਭਰ ‘ਚ ਗੂੰਜੇ “ਜੈ ਸ਼੍ਰੀ ਰਾਮ” ਦੇ ਨਾਅਰੇ

    ਹੁਸ਼ਿਆਰਪੁਰ ਵਿੱਚ ਵੱਡੀ ਪਾਬੰਦੀ ਲਾਗੂ — ਪ੍ਰਸ਼ਾਸਨ ਦਾ ਸਖ਼ਤ ਫੈਸਲਾ

    • By admin
    • March 25, 2026
    • 39 views
    ਹੁਸ਼ਿਆਰਪੁਰ ਵਿੱਚ ਵੱਡੀ ਪਾਬੰਦੀ ਲਾਗੂ — ਪ੍ਰਸ਼ਾਸਨ ਦਾ ਸਖ਼ਤ ਫੈਸਲਾ

    ਮਜੀਠੀਆ ਦਾ ਵੱਡਾ ਬਿਆਨ, ਸਰਕਾਰ ‘ਤੇ ਲਗਾਏ ਗੰਭੀਰ ਦੋਸ਼ – ਰਾਜਨੀਤੀ ਵਿੱਚ ਫਿਰ ਗਰਮੀ

    • By admin
    • March 25, 2026
    • 21 views
    ਮਜੀਠੀਆ ਦਾ ਵੱਡਾ ਬਿਆਨ, ਸਰਕਾਰ ‘ਤੇ ਲਗਾਏ ਗੰਭੀਰ ਦੋਸ਼ – ਰਾਜਨੀਤੀ ਵਿੱਚ ਫਿਰ ਗਰਮੀ

    ਗਗਨਦੀਪ ਸਿੰਘ ਰੰਧਾਵਾ ਮਾਮਲੇ ‘ਚ ਇਨਸਾਫ ਦੀ ਮੰਗ ਤੇਜ਼, ਭਰਾਤਰੀ ਜਥੇਬੰਦੀਆਂ ਵੱਲੋਂ ਡਟਵੀਂ ਹਮਾਇਤ ਦਾ ਐਲਾਨ — ਚੇਅਰਮੈਨ ਕੁਲਬੀਰ ਸਿੰਘ ਢਿੱਲੋ ਤੇ ਕਨਵੀਨਰ ਰਵਿੰਦਰ ਲੁਥਰਾ

    • By admin
    • March 23, 2026
    • 35 views
    ਗਗਨਦੀਪ ਸਿੰਘ ਰੰਧਾਵਾ ਮਾਮਲੇ ‘ਚ ਇਨਸਾਫ ਦੀ ਮੰਗ ਤੇਜ਼, ਭਰਾਤਰੀ ਜਥੇਬੰਦੀਆਂ ਵੱਲੋਂ ਡਟਵੀਂ ਹਮਾਇਤ ਦਾ ਐਲਾਨ — ਚੇਅਰਮੈਨ ਕੁਲਬੀਰ ਸਿੰਘ ਢਿੱਲੋ ਤੇ ਕਨਵੀਨਰ ਰਵਿੰਦਰ ਲੁਥਰਾ

    ਕੈਮਬਰਿਜ ਕਾਨਵੈਂਟ ਸਕੂਲ ਵਿੱਚ ਸਲਾਨਾ ਇਨਾਮ ਵੰਡ ਸਮਾਰੋਹ ਸ਼ਾਨਦਾਰ ਢੰਗ ਨਾਲ ਆਯੋਜਿਤ, ਮਾਪਿਆਂ ਅਤੇ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ

    • By admin
    • March 23, 2026
    • 72 views
    ਕੈਮਬਰਿਜ ਕਾਨਵੈਂਟ ਸਕੂਲ ਵਿੱਚ ਸਲਾਨਾ ਇਨਾਮ ਵੰਡ ਸਮਾਰੋਹ ਸ਼ਾਨਦਾਰ ਢੰਗ ਨਾਲ ਆਯੋਜਿਤ, ਮਾਪਿਆਂ ਅਤੇ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ

    ਅੱਧ ਤੋਂ ਵੱਧ ਦੇਸ਼ਾਂ ਨੇ ਸਕੂਲਾਂ ਵਿੱਚ ਮੋਬਾਈਲ ਫੋਨ ’ਤੇ ਲਗਾਈ ਪਾਬੰਦੀ

    • By admin
    • March 22, 2026
    • 14 views
    ਅੱਧ ਤੋਂ ਵੱਧ ਦੇਸ਼ਾਂ ਨੇ ਸਕੂਲਾਂ ਵਿੱਚ ਮੋਬਾਈਲ ਫੋਨ ’ਤੇ ਲਗਾਈ ਪਾਬੰਦੀ