ਕਰਤਾਰਪੁਰ ‘ਚ ਰੂਹ ਕੰਬਾਊ ਵਾਰਦਾਤ

ਪਤਨੀ ਨੂੰ ਹਾਰਪਿਕ ਪਿਲਾ ਕੇ ਜਾਨੋਂ ਮਾਰਨ ਦੀ ਕੋਸ਼ਿਸ਼! ਪਤੀ ਤੇ ਸੱਸ ਖ਼ਿਲਾਫ਼ FIR ਦਰਜ

ਕਰਤਾਰਪੁਰ (ਜਲੰਧਰ), 23 ਅਗਸਤ (ਡਾ. ਗਿੱਲ) — ਕਰਤਾਰਪੁਰ ਵਿੱਚ ਇੱਕ ਬੇਹੱਦ ਸਨਸਨੀਖੇਜ਼ ਅਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਔਰਤ ਨੇ ਆਪਣੇ ਪਤੀ ਅਤੇ ਸੱਸ ’ਤੇ ਕਥਿਤ ਤੌਰ ’ਤੇ ਉਸ ਨੂੰ ਹਾਰਪਿਕ ਪਿਲਾ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਔਰਤ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਫੋਰਟਿਸ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ।

ਜਾਣਕਾਰੀ ਅਨੁਸਾਰ 21 ਅਗਸਤ ਨੂੰ ਜੇ.ਐੱਮ.ਆਈ.ਸੀ. ਜਲੰਧਰ ਦੀ ਜੱਜ ਨਮਿਤਾ ਸ਼ਰਮਾ ਦੀ ਮੌਜੂਦਗੀ ਵਿੱਚ ਇਲਾਜ ਅਧੀਨ ਨੇਹਾ ਦੇ ਬਿਆਨ ਦਰਜ ਕੀਤੇ ਗਏ। ਦੱਸਿਆ ਗਿਆ ਕਿ ਉਹ ਬੋਲਣ ਦੀ ਸਥਿਤੀ ਵਿੱਚ ਨਹੀਂ ਸੀ, ਜਿਸ ਕਾਰਨ ਉਸ ਨੇ ਜੱਜ ਸਾਹਮਣੇ ਆਪਣੇ ਹੱਥ ਨਾਲ ਲਿਖ ਕੇ ਬਿਆਨ ਦਿੱਤਾ।

ਨੇਹਾ ਨੇ ਦੋਸ਼ ਲਾਇਆ ਕਿ ਉਸ ਦੇ ਪਤੀ ਉਮੰਗ ਬੱਸੀ ਦੇ ਕਿਸੇ ਹੋਰ ਲੜਕੀ ਨਾਲ ਕਥਿਤ ਨਾਜਾਇਜ਼ ਸਬੰਧ ਸਨ। ਇਸ ਮਾਮਲੇ ਨੂੰ ਲੈ ਕੇ 19 ਅਗਸਤ ਨੂੰ ਉਸ ਦੇ ਪਤੀ ਅਤੇ ਸੱਸ ਵੱਲੋਂ ਕਥਿਤ ਤੌਰ ’ਤੇ ਉਸ ਨੂੰ ਹਾਰਪਿਕ ਪਿਲਾ ਦਿੱਤਾ ਗਿਆ, ਜਿਸ ਤੋਂ ਬਾਅਦ ਉਸ ਦੀ ਸਿਹਤ ਬਹੁਤ ਗੰਭੀਰ ਹੋ ਗਈ।

ਵੈਂਟੀਲੇਟਰ ’ਤੇ ਪਹੁੰਚੀ ਪੀੜਤਾ

ਪੀੜਤਾ ਦੇ ਭਰਾ ਅਮਰੀਸ਼ ਕੁਮਾਰ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਉਸ ਦੀ ਭੈਣ ਨੂੰ ਉਸੇ ਸ਼ਾਮ ਹਸਪਤਾਲ ਦਾਖਲ ਕਰਵਾਇਆ ਗਿਆ। ਜਦੋਂ ਪਰਿਵਾਰਕ ਮੈਂਬਰ ਹਸਪਤਾਲ ਪਹੁੰਚੇ ਤਾਂ ਉਹ ਵੈਂਟੀਲੇਟਰ ’ਤੇ ਸੀ ਅਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ।

ਪੁਲਸ ਨੇ ਜੱਜ ਸਾਹਮਣੇ ਦਰਜ ਕੀਤੇ ਬਿਆਨਾਂ ਤੋਂ ਬਾਅਦ ਉਮੰਗ ਬੱਸੀ ਅਤੇ ਉਸ ਦੀ ਮਾਂ ਕੁਸਮ ਬੱਸੀ ਖ਼ਿਲਾਫ਼ ਬੀ.ਐੱਨ.ਐੱਸ. ਦੀਆਂ ਧਾਰਾਵਾਂ 123, 109 ਅਤੇ 85 ਤਹਿਤ ਮਾਮਲਾ ਦਰਜ ਕਰ ਲਿਆ ਹੈ।

6 ਸਾਲ ਦੀ ਧੀ ਨੂੰ ਦੇਖਣ ਲਈ ਤਰਸ ਰਹੀ ਪੀੜਤਾ

ਪੀੜਤਾ ਦੇ ਭਰਾ ਨੇ ਦੱਸਿਆ ਕਿ ਨੇਹਾ ਦਾ ਵਿਆਹ ਲਗਭਗ 7 ਸਾਲ ਪਹਿਲਾਂ ਉਮੰਗ ਬੱਸੀ ਨਾਲ ਹੋਇਆ ਸੀ ਅਤੇ ਉਨ੍ਹਾਂ ਦੀ 6 ਸਾਲ ਦੀ ਧੀ ਵੀ ਹੈ। ਪਰਿਵਾਰ ਦਾ ਦੋਸ਼ ਹੈ ਕਿ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੀ ਨੇਹਾ ਆਪਣੀ ਧੀ ਨੂੰ ਦੇਖਣਾ ਚਾਹੁੰਦੀ ਹੈ।

ਪਰਿਵਾਰ ਵੱਲੋਂ ਪੁਲਸ ਪ੍ਰਸ਼ਾਸਨ ਤੋਂ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ ਹੈ।

  • Related Posts

    ਕੈਮਬਰਿਜ ਕਾਨਵੈਂਟ ਸਕੂਲ ਵਿਖੇ ‘ਇੱਕ ਪੇੜ ਮਾਂ ਦੇ ਨਾਮ’ ਮੁਹਿੰਮ ਤਹਿਤ ਐਨ.ਸੀ.ਸੀ. ਕੈਡਿਟਾਂ ਨੇ ਲਗਾਏ ਪੌਦੇ

    13 ਬਟਾਲੀਅਨ ਐਨ.ਸੀ.ਸੀ. ਦੇ ਅਧਿਕਾਰੀਆਂ ਤੇ ਸਕੂਲ ਸਟਾਫ਼ ਨੇ ਬੱਚਿਆਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਵਾਤਾਵਰਨ ਸੰਭਾਲ ਦਾ ਦਿੱਤਾ ਸੁਨੇਹਾ ਕੋਟ ਈਸੇ ਖਾਂ, 7 ਅਗਸਤ (ਪ੍ਰਤੀਨਿਧ ਦੇਵਗਿਲ):ਕੈਮਬਰਿਜ ਕਾਨਵੈਂਟ ਸਕੂਲ, ਕੋਟ ਈਸੇ ਖਾਂ…

    7 ਅਗਸਤ ਦੀ ਚੰਡੀਗੜ੍ਹ ਮਹਾਂ ਰੈਲੀ ਸਰਕਾਰ ਦੀ ਵਿਦਾਇਗੀ ਦਾ ਰਸਤਾ ਕਰੇਗੀ ਤੈਅ

    ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਵਿਤਕਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ; ਮੰਗਾਂ ਨਾ ਮੰਨੀਆਂ ਤਾਂ 2027 ਦੀਆਂ ਚੋਣਾਂ ਵਿੱਚ ਸਰਕਾਰ ਨੂੰ ਮਿਲੇਗਾ ਕਰਾਰਾ ਜਵਾਬ ਜਰਨੈਲ ਸਿੰਘ ਧੋਲਾ ਕਾਰਜਕਾਰੀ ਪ੍ਰਧਾਨ ਚੁਣੇ ਗਏ, ਵੱਡੀ…

    Leave a Reply

    Your email address will not be published. Required fields are marked *

    You Missed

    ਪੰਜਾਬ ‘ਚ ਫਿਰ ਵਰ੍ਹੇਗਾ ਗਰਮੀ ਦਾ ਕਹਿਰ!

    • By admin
    • August 23, 2026
    • 20 views
    ਪੰਜਾਬ ‘ਚ ਫਿਰ ਵਰ੍ਹੇਗਾ ਗਰਮੀ ਦਾ ਕਹਿਰ!

    ਕਰਤਾਰਪੁਰ ‘ਚ ਰੂਹ ਕੰਬਾਊ ਵਾਰਦਾਤ

    • By admin
    • August 23, 2026
    • 26 views
    ਕਰਤਾਰਪੁਰ ‘ਚ ਰੂਹ ਕੰਬਾਊ ਵਾਰਦਾਤ

    ਮੁਸਲਮਾਨਾਂ ਦੀ ਅਮਰੀਕਾ ’ਚ ਐਂਟਰੀ ’ਤੇ ਪਾਬੰਦੀ ਦੀ ਮੰਗ ਵਾਲੀ ਟਰੰਪ ਦੀ ਪੁਰਾਣੀ ਵੀਡੀਓ ਮੁੜ ਵਾਇਰਲ

    • By admin
    • August 22, 2026
    • 30 views
    ਮੁਸਲਮਾਨਾਂ ਦੀ ਅਮਰੀਕਾ ’ਚ ਐਂਟਰੀ ’ਤੇ ਪਾਬੰਦੀ ਦੀ ਮੰਗ ਵਾਲੀ ਟਰੰਪ ਦੀ ਪੁਰਾਣੀ ਵੀਡੀਓ ਮੁੜ ਵਾਇਰਲ

    ਕੈਮਬਰਿਜ ਕਾਨਵੈਂਟ ਸਕੂਲ ਵਿਖੇ ‘ਇੱਕ ਪੇੜ ਮਾਂ ਦੇ ਨਾਮ’ ਮੁਹਿੰਮ ਤਹਿਤ ਐਨ.ਸੀ.ਸੀ. ਕੈਡਿਟਾਂ ਨੇ ਲਗਾਏ ਪੌਦੇ

    • By admin
    • August 8, 2026
    • 69 views
    ਕੈਮਬਰਿਜ ਕਾਨਵੈਂਟ ਸਕੂਲ ਵਿਖੇ ‘ਇੱਕ ਪੇੜ ਮਾਂ ਦੇ ਨਾਮ’ ਮੁਹਿੰਮ ਤਹਿਤ ਐਨ.ਸੀ.ਸੀ. ਕੈਡਿਟਾਂ ਨੇ ਲਗਾਏ ਪੌਦੇ

    7 ਅਗਸਤ ਦੀ ਚੰਡੀਗੜ੍ਹ ਮਹਾਂ ਰੈਲੀ ਸਰਕਾਰ ਦੀ ਵਿਦਾਇਗੀ ਦਾ ਰਸਤਾ ਕਰੇਗੀ ਤੈਅ

    • By admin
    • August 4, 2026
    • 117 views
    7 ਅਗਸਤ ਦੀ ਚੰਡੀਗੜ੍ਹ ਮਹਾਂ ਰੈਲੀ ਸਰਕਾਰ ਦੀ ਵਿਦਾਇਗੀ ਦਾ ਰਸਤਾ ਕਰੇਗੀ ਤੈਅ

    ਅਮਰਕੰਟਕ (ਮੱਧ ਪ੍ਰਦੇਸ਼) ਵਿਖੇ ਐਨ.ਸੀ.ਸੀ. ਟਰੈਕਿੰਗ ਕੈਂਪ ਵਿੱਚ ਕੈਮਬਰਿਜ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਵਧਾਇਆ ਪੰਜਾਬ ਦਾ ਮਾਣ

    • By admin
    • July 31, 2026
    • 49 views
    ਅਮਰਕੰਟਕ (ਮੱਧ ਪ੍ਰਦੇਸ਼) ਵਿਖੇ ਐਨ.ਸੀ.ਸੀ. ਟਰੈਕਿੰਗ ਕੈਂਪ ਵਿੱਚ ਕੈਮਬਰਿਜ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਵਧਾਇਆ ਪੰਜਾਬ ਦਾ ਮਾਣ