ਕੈਮਬਰਿਜ ਕਾਨਵੈਂਟ ਸਕੂਲ ਦੇ ਐਨ.ਸੀ.ਸੀ. ਕੈਡਿਟਾਂ ਨੇ ਆਲ ਇੰਡੀਆ ਟ੍ਰੈਕਿੰਗ ਐਕਸਪੀਡੀਸ਼ਨ ‘ਚ ਚਮਕਾਇਆ ਪੰਜਾਬ ਦਾ ਨਾਮ

ਕੋਟ ਈਸੇ ਖਾਂ, 12 ਜੂਨ (ਪ੍ਰਤੀਨਿਧਿ ਦੇਵ ਗਿੱਲ): ਕੈਮਬਰਿਜ ਕਾਨਵੈਂਟ ਸਕੂਲ, ਕੋਟ ਈਸੇ ਖਾਂ ਦੇ ਐਨ.ਸੀ.ਸੀ. ਕੈਡਿਟਾਂ ਨੇ ਰਾਸ਼ਟਰੀ ਪੱਧਰ ਦੇ ਸਾਹਸੀ ਕੈਂਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। 13 ਪੰਜਾਬ ਬਟਾਲੀਅਨ ਐਨ.ਸੀ.ਸੀ., ਫਿਰੋਜ਼ਪੁਰ ਦੀ ਅਗਵਾਈ ਹੇਠ ਮੱਧ ਪ੍ਰਦੇਸ਼ ਦੇ ਪ੍ਰਸਿੱਧ ਪਹਾੜੀ ਖੇਤਰ ਅਮਰਕੰਟਕ ਵਿਖੇ ਕਰਵਾਈ ਗਈ ‘ਆਲ ਇੰਡੀਆ ਟ੍ਰੈਕਿੰਗ ਐਕਸਪੀਡੀਸ਼ਨ-2026’ ਵਿੱਚ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਸਰਗਰਮ ਭਾਗ ਲਿਆ।

1 ਜੂਨ ਤੋਂ 8 ਜੂਨ ਤੱਕ ਚੱਲੇ ਇਸ ਅੱਠ ਰੋਜ਼ਾ ਕੈਂਪ ਦੌਰਾਨ ਕੈਡਿਟਾਂ ਨੇ ਪਹਾੜੀ ਟ੍ਰੈਕਿੰਗ, ਸਾਹਸੀ ਗਤੀਵਿਧੀਆਂ, ਅਨੁਸ਼ਾਸਨ ਅਤੇ ਟੀਮ ਵਰਕ ਦੀ ਵਿਸ਼ੇਸ਼ ਸਿਖਲਾਈ ਪ੍ਰਾਪਤ ਕੀਤੀ। ਕੈਂਪ ਦੀ ਅਗਵਾਈ ਸੀ.ਓ. ਸਾਹਿਬ ਅਤੇ ਆਰਮੀ ਅਫ਼ਸਰ ਸਤਨਾਮ ਸਿੰਘ ਵੱਲੋਂ ਕੀਤੀ ਗਈ, ਜਿਨ੍ਹਾਂ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਨੇ ਕਈ ਚੁਣੌਤੀਆਂ ਦਾ ਸਫਲਤਾਪੂਰਵਕ ਸਾਹਮਣਾ ਕੀਤਾ।

ਕੈਂਪ ਦੌਰਾਨ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆਏ ਕੈਡਿਟਾਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਕੈਮਬਰਿਜ ਕਾਨਵੈਂਟ ਸਕੂਲ ਦੇ ਵਿਦਿਆਰਥੀ ਮਨਰਾਜ ਸਿੰਘ ਨੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਸ਼ਾਨਦਾਰ ਪੇਸ਼ਕਾਰੀ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ, ਜਿਸ ਨਾਲ ਸਕੂਲ ਲਈ ਮਾਣ ਵਾਲਾ ਪਲ ਬਣਿਆ।

ਸਕੂਲ ਦੇ ਚੇਅਰਮੈਨ ਸ਼੍ਰੀ ਮਨਦੀਪ ਮਾਲੜਾ ਅਤੇ ਪ੍ਰਿੰਸੀਪਲ ਸ. ਗੁਰਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਰਾਸ਼ਟਰੀ ਪੱਧਰ ਦੇ ਕੈਂਪ ਨੌਜਵਾਨਾਂ ਵਿੱਚ ਦੇਸ਼ ਭਗਤੀ, ਆਤਮ-ਵਿਸ਼ਵਾਸ, ਲੀਡਰਸ਼ਿਪ ਅਤੇ ਸਵੈ-ਨਿਰਭਰਤਾ ਵਰਗੇ ਗੁਣਾਂ ਨੂੰ ਵਿਕਸਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਉਨ੍ਹਾਂ 13 ਪੰਜਾਬ ਬਟਾਲੀਅਨ ਐਨ.ਸੀ.ਸੀ., ਫਿਰੋਜ਼ਪੁਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਵਿਲੱਖਣ ਮੌਕੇ ਨੇ ਵਿਦਿਆਰਥੀਆਂ ਨੂੰ ਰਾਸ਼ਟਰੀ ਪੱਧਰ ‘ਤੇ ਆਪਣੀ ਪ੍ਰਤਿਭਾ ਨਿਖਾਰਨ ਦਾ ਮੰਚ ਪ੍ਰਦਾਨ ਕੀਤਾ। ਸਕੂਲ ਵਾਪਸੀ ‘ਤੇ ਕੈਡਿਟਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਦੀ ਇਸ ਪ੍ਰਾਪਤੀ ‘ਤੇ ਸਮੂਹ ਸਕੂਲ ਪਰਿਵਾਰ ਨੇ ਮਾਣ ਮਹਿਸੂਸ ਕੀਤਾ।

  • Related Posts

    ਨਰਸਿੰਗ ਵਰਗੀ ਮਹਾਨ ਸੇਵਾ ਬਾਰੇ ਕੰਗਨਾ ਰਣੌਤ ਦੀ ਟਿੱਪਣੀ ਦੀ ਸਖ਼ਤ ਨਿੰਦਾਕੰਗਨਾ ਰਣੌਤ ਸਮੁੱਚੇ ਨਰਸਿੰਗ ਭਾਈਚਾਰੇ ਤੋਂ ਮੁਆਫ਼ੀ ਮੰਗੇ – ਕੁਲਬੀਰ ਸਿੰਘ ਮੋਗਾ, ਰਵਿੰਦਰ ਲੂਥਰਾ

    ਮੋਗਾ, 13 ਜੂਨ (ਪ੍ਰਤੀਨਿਧਿ ਦੇਵ ਗਿੱਲ) – ਮੈਡੀਕਲ ਖੇਤਰ ਵਿੱਚ ਨਰਸਿੰਗ ਸਿਰਫ਼ ਇੱਕ ਨੌਕਰੀ ਨਹੀਂ, ਸਗੋਂ ਮਨੁੱਖਤਾ ਦੀ ਨਿਸ਼ਕਾਮ ਸੇਵਾ ਅਤੇ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਲਈ ਸਮਰਪਿਤ ਇੱਕ ਮਹਾਨ ਪੇਸ਼ਾ…

    “ਵਿਸ਼ਵ ਵਾਤਾਵਰਣ ਦਿਵਸ ਮੌਕੇ ਅਮਰਕੋਟ ਵਿਖੇ ਰੁੱਖ ਲਗਾਉਣ ਅਤੇ ਪਲਾਸਟਿਕ ਮੁਕਤ ਵਾਤਾਵਰਣ ਦਾ ਦਿੱਤਾ ਸੰਦੇਸ਼”

    ਅਮਰਕੋਟ, 5 ਜੂਨ 2026 ਪ੍ਰਤੀਨਿਧਿ: ਦੇਵ ਗਿੱਲ ਸੀਨੀਅਰ ਮੈਡੀਕਲ ਅਫ਼ਸਰ ਡਾ. ਬਚਿੱਤਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਬ ਸੈਂਟਰ ਅਮਰਕੋਟ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਮੌਕੇ ਸਿਹਤ ਕਰਮਚਾਰੀਆਂ ਵੱਲੋਂ…

    Leave a Reply

    Your email address will not be published. Required fields are marked *

    You Missed

    ਨਰਸਿੰਗ ਵਰਗੀ ਮਹਾਨ ਸੇਵਾ ਬਾਰੇ ਕੰਗਨਾ ਰਣੌਤ ਦੀ ਟਿੱਪਣੀ ਦੀ ਸਖ਼ਤ ਨਿੰਦਾਕੰਗਨਾ ਰਣੌਤ ਸਮੁੱਚੇ ਨਰਸਿੰਗ ਭਾਈਚਾਰੇ ਤੋਂ ਮੁਆਫ਼ੀ ਮੰਗੇ – ਕੁਲਬੀਰ ਸਿੰਘ ਮੋਗਾ, ਰਵਿੰਦਰ ਲੂਥਰਾ

    • By admin
    • June 12, 2026
    • 28 views
    ਨਰਸਿੰਗ ਵਰਗੀ ਮਹਾਨ ਸੇਵਾ ਬਾਰੇ ਕੰਗਨਾ ਰਣੌਤ ਦੀ ਟਿੱਪਣੀ ਦੀ ਸਖ਼ਤ ਨਿੰਦਾਕੰਗਨਾ ਰਣੌਤ ਸਮੁੱਚੇ ਨਰਸਿੰਗ ਭਾਈਚਾਰੇ ਤੋਂ ਮੁਆਫ਼ੀ ਮੰਗੇ – ਕੁਲਬੀਰ ਸਿੰਘ ਮੋਗਾ, ਰਵਿੰਦਰ ਲੂਥਰਾ

    ਕੈਮਬਰਿਜ ਕਾਨਵੈਂਟ ਸਕੂਲ ਦੇ ਐਨ.ਸੀ.ਸੀ. ਕੈਡਿਟਾਂ ਨੇ ਆਲ ਇੰਡੀਆ ਟ੍ਰੈਕਿੰਗ ਐਕਸਪੀਡੀਸ਼ਨ ‘ਚ ਚਮਕਾਇਆ ਪੰਜਾਬ ਦਾ ਨਾਮ

    • By admin
    • June 12, 2026
    • 13 views
    ਕੈਮਬਰਿਜ ਕਾਨਵੈਂਟ ਸਕੂਲ ਦੇ ਐਨ.ਸੀ.ਸੀ. ਕੈਡਿਟਾਂ ਨੇ ਆਲ ਇੰਡੀਆ ਟ੍ਰੈਕਿੰਗ ਐਕਸਪੀਡੀਸ਼ਨ ‘ਚ ਚਮਕਾਇਆ ਪੰਜਾਬ ਦਾ ਨਾਮ

    “ਵਿਸ਼ਵ ਵਾਤਾਵਰਣ ਦਿਵਸ ਮੌਕੇ ਅਮਰਕੋਟ ਵਿਖੇ ਰੁੱਖ ਲਗਾਉਣ ਅਤੇ ਪਲਾਸਟਿਕ ਮੁਕਤ ਵਾਤਾਵਰਣ ਦਾ ਦਿੱਤਾ ਸੰਦੇਸ਼”

    • By admin
    • June 6, 2026
    • 29 views
    “ਵਿਸ਼ਵ ਵਾਤਾਵਰਣ ਦਿਵਸ ਮੌਕੇ ਅਮਰਕੋਟ ਵਿਖੇ ਰੁੱਖ ਲਗਾਉਣ ਅਤੇ ਪਲਾਸਟਿਕ ਮੁਕਤ ਵਾਤਾਵਰਣ ਦਾ ਦਿੱਤਾ ਸੰਦੇਸ਼”

    ਡੇਂਗੂ ਰੋਕਥਾਮ ਲਈ ਸਬ ਸੈਂਟਰ ਤੂਤ ਵਿਖੇ ਜਾਗਰੂਕਤਾ ਮੁਹਿੰਮ ਚਲਾਈ ਗਈ

    • By admin
    • June 4, 2026
    • 16 views
    ਡੇਂਗੂ ਰੋਕਥਾਮ ਲਈ ਸਬ ਸੈਂਟਰ ਤੂਤ ਵਿਖੇ ਜਾਗਰੂਕਤਾ ਮੁਹਿੰਮ ਚਲਾਈ ਗਈ

    ਡੇਂਗੂ ਖ਼ਿਲਾਫ਼ ਸਿਹਤ ਵਿਭਾਗ ਦਾ ਵੱਡਾ ਕਦਮ, ਅਮਰਕੋਟ ਦੇ ਸਰਕਾਰੀ ਦਫ਼ਤਰਾਂ ਵਿੱਚ ਮਨਾਇਆ ਡਰਾਈ ਡੇ

    • By admin
    • May 22, 2026
    • 51 views
    ਡੇਂਗੂ ਖ਼ਿਲਾਫ਼ ਸਿਹਤ ਵਿਭਾਗ ਦਾ ਵੱਡਾ ਕਦਮ, ਅਮਰਕੋਟ ਦੇ ਸਰਕਾਰੀ ਦਫ਼ਤਰਾਂ ਵਿੱਚ ਮਨਾਇਆ ਡਰਾਈ ਡੇ

    ਸਰਹੱਦ ਪਾਰ ਕਰ ਭਾਰਤ ਪਹੁੰਚੇ 2 ਪਾਕਿਸਤਾਨੀ ਨਾਗਰਿਕ ਹਿਰਾਸਤ ’ਚ, ਜਾਂਚ ਏਜੰਸੀਆਂ ਅਲਰਟ

    • By admin
    • May 22, 2026
    • 36 views
    ਸਰਹੱਦ ਪਾਰ ਕਰ ਭਾਰਤ ਪਹੁੰਚੇ 2 ਪਾਕਿਸਤਾਨੀ ਨਾਗਰਿਕ ਹਿਰਾਸਤ ’ਚ, ਜਾਂਚ ਏਜੰਸੀਆਂ ਅਲਰਟ