ਪ੍ਰੀਖਿਆ ਕੇਂਦਰਾਂ ਅਤੇ ਹਸਪਤਾਲਾਂ ਨੇੜੇ ਡੀ.ਜੇ. ਵਜਾਉਣ ‘ਤੇ ਹੋਵੇਗੀ ਸਖ਼ਤ ਕਾਰਵਾਈ

  • ਡਿਪਟੀ ਕਮਿਸ਼ਨਰ ਵਲੋਂ ਸਖ਼ਤ ਆਦੇਸ਼
  • ਕਿਹਾ, ਡੀ.ਜੇ. ਦਾ ਸਮਾਨ ਹੋਵੇਗਾ ਜ਼ਬਤ ਅਤੇ ਪ੍ਰਬੰਧਕਾਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ
  • ਉੱਚੀ ਆਵਾਜ਼ ਵਿੱਚ ਲਾਊਡ ਸਪੀਕਰਾਂ ਅਤੇ ਪ੍ਰੈਸ਼ਰ ਹਾਰਨਾਂ ਦੀ ਵਰਤੋਂ ਨਾ ਕਰਨ ਦੀ ਵੀ ਕੀਤੀ ਸਖ਼ਤ ਹਦਾਇਤ

ਜਲੰਧਰ, 19 ਫਰਵਰੀ : (ਦੇਵ ਗਿੱਲ )ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਵਿਦਿਆਰਥੀਆਂ ਅਤੇ ਮਰੀਜ਼ਾਂ ਲਈ ਸ਼ਾਂਤਮਈ ਮਾਹੌਲ ਯਕੀਨੀ ਬਣਾਉਣ ਲਈ ਵਿੱਦਿਅਕ ਸੰਸਥਾਵਾਂ ਅਤੇ ਹਸਪਤਾਲਾਂ ਨੇੜੇ ਡੀ.ਜੇ. ਨਾ ਵਜਾਉਣ ਦੀ ਸਖ਼ਤ ਹਦਾਇਤ ਕਰਦਿਆਂ ਕਿਹਾ ਕਿ ਡੀ.ਜੇ. ਵਜਾਉਣ ‘ਤੇ ਜਿੱਥੇ ਸਮਾਨ ਜ਼ਬਤ ਕੀਤਾ ਜਾਵੇਗਾ, ਉੱਥੇ ਪ੍ਰਬੰਧਕਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਉੱਚੀ ਆਵਾਜ਼ ਵਿੱਚ ਲਾਊਡ ਸਪੀਕਰਾਂ ਅਤੇ ਪ੍ਰੈਸ਼ਰ ਹਾਰਨਾਂ ਦੀ ਵਰਤੋਂ ਨਾ ਕਰਨ ਦੀ ਵੀ ਸਖ਼ਤ ਹਦਾਇਤ ਕੀਤੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਲਾਊਡ ਸਪੀਕਰਾਂ ਦੀ ਵਰਤੋਂ ਨਾਲ ਵਿਦਿਆਰਥੀਆਂ ਨੂੰ ਖਾਸ ਕਰਕੇ ਪ੍ਰੀਖਿਆਵਾਂ ਦੇ ਦਿਨਾਂ ਵਿੱਚ ਅਸੁਵਿਧਾ ਹੁੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਹਸਪਤਾਲਾਂ ਵਿੱਚ ਦਾਖ਼ਲ ਮਰੀਜ਼ਾਂ ਨੂੰ ਵੀ ਬਹੁਤ ਜ਼ਿਆਦਾ ਸ਼ੋਰ ਕਰਕੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਥਾਵਾਂ ਨੂੰ ਪਹਿਲਾਂ ਹੀ ਸਾਈਲੈਂਸ ਜ਼ੋਨ ਘੋਸ਼ਿਤ ਕੀਤਾ ਗਿਆ ਹੈ ਪਰ ਇਸ ਦੇ ਬਾਵਜੂਦ ਡੀ.ਜੇ./ਲਾਊਡ ਸਪੀਕਰਾਂ ਦੀ ਵਰਤੋਂ ਜਨਤਾ ਲਈ ਸਮੱਸਿਆਵਾਂ ਪੈਦਾ ਕਰ ਰਹੀ ਹੈ।

ਡਾ. ਅਗਰਵਾਲ ਨੇ ਜ਼ੋਰ ਦਿੰਦਿਆਂ ਕਿਹਾ ਕਿ ਪ੍ਰੀਖਿਆਵਾਂ ਦੇ ਮੱਦੇਨਜ਼ਰ ਅਤੇ ਮਰੀਜ਼ਾਂ ਦੀ ਸਿਹਤਯਾਬੀ ਲਈ ਅਜਿਹੀਆਂ ਸੰਵੇਦਨਸ਼ੀਲ ਥਾਵਾਂ ਦੇ ਆਲੇ-ਦੁਆਲੇ ਸ਼ਾਂਤੀ ਬਰਕਰਾਰ ਰੱਖਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਸਬੰਧਿਤ ਵਿਭਾਗਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਸ ਸਬੰਧੀ ਮਾਮਲਾ ਸਾਹਮਣੇ ਆਉਣ ‘ਤੇ ਸਖ਼ਤ ਕਾਰਵਾਈ ਕਰਨ ਤੋਂ ਗੁਰੇਜ਼ ਨਾ ਕੀਤਾ ਜਾਵੇ।

ਡਿਪਟੀ ਕਮਿਸ਼ਨਰ ਨੇ ਡੀ.ਜੇ.ਮਾਲਕਾਂ ਨੂੰ ਮੈਰਿਜ ਪੈਲੇਸਾਂ ਵਿੱਚ ਡੀ.ਜੇ. ਦੀ
ਆਵਾਜ਼ ਨਿਰਧਾਰਿਤ ਸੀਮਾ ਦੇ ਅੰਦਰ ਰੱਖਣ ਦੀ ਹਦਾਇਤ ਵੀ ਕੀਤੀ। ਉਨ੍ਹਾਂ ਉਲੰਘਣਾ ਕਰਨ ਦੀ ਸੂਰਤ ਵਿੱਚ ਸਖ਼ਤ ਕਾਰਵਾਈ ਕਰਨ ਦੀ ਚਿਤਾਵਨੀ ਵੀ ਦਿੱਤੀ।

ਉਨ੍ਹਾਂ ਉੱਚੀ ਆਵਾਜ਼ ਵਿੱਚ ਲਾਊਡ ਸਪੀਕਰ ਅਤੇ ਪ੍ਰੈਸ਼ਰ ਹਾਰਨਾਂ ਦੀ ਵਰਤੋਂ ਨਾ ਕਰਨ ਲਈ ਵੀ ਕਿਹਾ।

  • Related Posts

    ਤਪਦੀ ਗਰਮੀ ਵੀ ਨਹੀਂ ਡੇਗ ਸਕੀ ਸਿਹਤ ਟੀਮਾਂ ਦੇ ਹੌਸਲੇ, ਘਰ-ਘਰ ਪਹੁੰਚ ਕੇ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ

    ਦੂਰ-ਦੁਰਾਡੇ ਬਹਿਕਾਂ ਤੱਕ ਪਹੁੰਚੀਆਂ ਸਿਹਤ ਵਿਭਾਗ ਦੀਆਂ ਟੀਮਾਂ; ਹਰ ਬੱਚੇ ਤੱਕ ਪਹੁੰਚ ਬਣਾਉਣ ਲਈ ਵਿਸ਼ੇਸ਼ ਮੁਹਿੰਮ ਜਾਰੀ ਝਬਾਲ (ਤਰਨ ਤਾਰਨ), 1 ਜੁਲਾਈ (ਪ੍ਰਤੀਨਿਧ ਦੇਵ ਗਿੱਲ): ਪੰਜਾਬ ਨੂੰ ਪੋਲੀਓ ਮੁਕਤ ਰੱਖਣ…

    ਡੇਂਗੂ ਰੋਕਥਾਮ ਲਈ ਸਬ ਸੈਂਟਰ ਤੂਤ ਵਿਖੇ ਜਾਗਰੂਕਤਾ ਮੁਹਿੰਮ ਚਲਾਈ ਗਈ

    ਤੂਤ (ਪੀ.ਐਚ.ਸੀ. ਖੇਮਕਰਨ), ਮਿਤੀ: 04 ਜੂਨ 2026 ਪ੍ਰਤੀਨਿਧਿ: ਦੇਵ ਗਿੱਲ ਸਿਵਲ ਸਰਜਨ ਡਾ. ਗੁਰਪ੍ਰੀਤ ਰਾਏ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਘਵ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਬ ਸੈਂਟਰ ਤੂਤ ਵਿਖੇ ਡੇਂਗੂ ਜਾਗਰੂਕਤਾ…

    Leave a Reply

    Your email address will not be published. Required fields are marked *

    You Missed

    ਤਪਦੀ ਗਰਮੀ ਵੀ ਨਹੀਂ ਡੇਗ ਸਕੀ ਸਿਹਤ ਟੀਮਾਂ ਦੇ ਹੌਸਲੇ, ਘਰ-ਘਰ ਪਹੁੰਚ ਕੇ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ

    • By admin
    • July 1, 2026
    • 37 views
    ਤਪਦੀ ਗਰਮੀ ਵੀ ਨਹੀਂ ਡੇਗ ਸਕੀ ਸਿਹਤ ਟੀਮਾਂ ਦੇ ਹੌਸਲੇ, ਘਰ-ਘਰ ਪਹੁੰਚ ਕੇ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ

    ‘ਦੋ ਬੂੰਦ ਹਰ ਵਾਰ, ਪੋਲੀਓ ‘ਤੇ ਜਿੱਤ ਬਰਕਰਾਰ’ — ਪਿੰਡ ਪੱਖੋਕੇ ਵਿਖੇ ਪਲਸ ਪੋਲੀਓ ਮੁਹਿੰਮ ਦਾ ਸ਼ਾਨਦਾਰ ਆਗਾਜ਼

    • By admin
    • June 28, 2026
    • 42 views
    ‘ਦੋ ਬੂੰਦ ਹਰ ਵਾਰ, ਪੋਲੀਓ ‘ਤੇ ਜਿੱਤ ਬਰਕਰਾਰ’ — ਪਿੰਡ ਪੱਖੋਕੇ ਵਿਖੇ ਪਲਸ ਪੋਲੀਓ ਮੁਹਿੰਮ ਦਾ ਸ਼ਾਨਦਾਰ ਆਗਾਜ਼

    ਹਰ ਬੱਚਾ ਸੁਰੱਖਿਅਤ’ ਦੇ ਟੀਚੇ ਵੱਲ ਬਲਾਕ ਢੁੱਡੀਕੇ ਦੀ ਵੱਡੀ ਉਪਲਬਧੀ, 9,752 ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ

    • By admin
    • June 28, 2026
    • 78 views
    ਹਰ ਬੱਚਾ ਸੁਰੱਖਿਅਤ’ ਦੇ ਟੀਚੇ ਵੱਲ ਬਲਾਕ ਢੁੱਡੀਕੇ ਦੀ ਵੱਡੀ ਉਪਲਬਧੀ, 9,752 ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ

    ਸਬ ਸੈਂਟਰ ਸਾਈਆਂਵਾਲਾ ਵਿਖੇ ਪਲਸ ਪੋਲੀਓ ਮੁਹਿੰਮ ਜ਼ੋਰਾਂ-ਸ਼ੋਰਾਂ ਨਾਲ ਜਾਰੀ, ਹਰ ਬੱਚੇ ਤੱਕ ਪਹੁੰਚ ਰਹੀ ਸਿਹਤ ਵਿਭਾਗ ਦੀ ਟੀਮ

    • By admin
    • June 28, 2026
    • 33 views
    ਸਬ ਸੈਂਟਰ ਸਾਈਆਂਵਾਲਾ ਵਿਖੇ ਪਲਸ ਪੋਲੀਓ ਮੁਹਿੰਮ ਜ਼ੋਰਾਂ-ਸ਼ੋਰਾਂ ਨਾਲ ਜਾਰੀ, ਹਰ ਬੱਚੇ ਤੱਕ ਪਹੁੰਚ ਰਹੀ ਸਿਹਤ ਵਿਭਾਗ ਦੀ ਟੀਮ

    ਹਰ ਬੱਚੇ ਤੱਕ ਪਹੁੰਚਣ ਪੋਲੀਓ ਰੋਕੂ ਬੂੰਦਾਂ, ਪੋਲੀਓ-ਮੁਕਤ ਪੰਜਾਬ ਲਈ ਸਿਹਤ ਵਿਭਾਗ ਦੀ ਵਿਸ਼ੇਸ਼ ਮੁਹਿੰਮ

    • By admin
    • June 27, 2026
    • 58 views
    ਹਰ ਬੱਚੇ ਤੱਕ ਪਹੁੰਚਣ ਪੋਲੀਓ ਰੋਕੂ ਬੂੰਦਾਂ, ਪੋਲੀਓ-ਮੁਕਤ ਪੰਜਾਬ ਲਈ ਸਿਹਤ ਵਿਭਾਗ ਦੀ ਵਿਸ਼ੇਸ਼ ਮੁਹਿੰਮ

    ਨਰਸਿੰਗ ਵਰਗੀ ਮਹਾਨ ਸੇਵਾ ਬਾਰੇ ਕੰਗਨਾ ਰਣੌਤ ਦੀ ਟਿੱਪਣੀ ਦੀ ਸਖ਼ਤ ਨਿੰਦਾਕੰਗਨਾ ਰਣੌਤ ਸਮੁੱਚੇ ਨਰਸਿੰਗ ਭਾਈਚਾਰੇ ਤੋਂ ਮੁਆਫ਼ੀ ਮੰਗੇ – ਕੁਲਬੀਰ ਸਿੰਘ ਮੋਗਾ, ਰਵਿੰਦਰ ਲੂਥਰਾ

    • By admin
    • June 12, 2026
    • 53 views
    ਨਰਸਿੰਗ ਵਰਗੀ ਮਹਾਨ ਸੇਵਾ ਬਾਰੇ ਕੰਗਨਾ ਰਣੌਤ ਦੀ ਟਿੱਪਣੀ ਦੀ ਸਖ਼ਤ ਨਿੰਦਾਕੰਗਨਾ ਰਣੌਤ ਸਮੁੱਚੇ ਨਰਸਿੰਗ ਭਾਈਚਾਰੇ ਤੋਂ ਮੁਆਫ਼ੀ ਮੰਗੇ – ਕੁਲਬੀਰ ਸਿੰਘ ਮੋਗਾ, ਰਵਿੰਦਰ ਲੂਥਰਾ