ਮਲਟੀਪਰਪਜ ਕੇਡਰ ਵੱਲੋਂ ਸਰਬੱਤ ਸਿਹਤ ਬੀਮਾ ਯੋਜਨਾ ਵਿੱਚ ਕੰਪਿਊਟਰ ਅਪ੍ਰੇਟਰ ਦੀ ਡਿਊਟੀ ਕਰਨ ਤੋਂ ਇਨਕਾਰ – ਕੁਲਬੀਰ ਸਿੰਘ

ਮੋਗਾ, 3 ਅਪ੍ਰੈਲ (ਪ੍ਰਤਿਨਿਧਿ: ਡਾਕਟਰ ਰਾਜਦਵਿੰਦਰ ਸਿੰਘ ਗਿੱਲ) – ਸਿਹਤ ਵਿਭਾਗ ਦੀ ਅਗੇਤੀ ਜਥੇਬੰਦੀ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਕੁਲਬੀਰ ਸਿੰਘ ਮੋਗਾ ਨੇ ਕਿਹਾ ਹੈ ਕਿ ਕਈ ਥਾਵਾਂ ‘ਤੇ ਮਲਟੀਪਰਪਜ ਕੇਡਰ ਦੇ ਕਰਮਚਾਰੀਆਂ ਤੋਂ ਬਿਨਾਂ ਸਹਿਮਤੀ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਕੰਪਿਊਟਰ ਅਪ੍ਰੇਟਰ ਵਜੋਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ, ਜੋ ਕਿ ਠੀਕ ਨਹੀਂ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਥੇਬੰਦੀ ਵੱਲੋਂ ਪਹਿਲਾਂ ਹੀ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਨੂੰ ਲਿਖਤੀ ਰੂਪ ਵਿੱਚ ਅਗਾਹ ਕੀਤਾ ਜਾ ਚੁੱਕਾ ਹੈ ਕਿ ਆਨਲਾਈਨ ਕਾਰਡ ਬਣਾਉਣ ਦਾ ਕੰਮ ਸਿਰਫ਼ ਕੰਪਿਊਟਰ ਸਿੱਖਿਆ ਪ੍ਰਾਪਤ ਮਾਹਿਰਾਂ ਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕੰਮ ਲਈ ਆਮ ਤੌਰ ‘ਤੇ ਕੰਪਿਊਟਰ ਡਿਗਰੀ ਜਾਂ ਡਿਪਲੋਮਾ ਰੱਖਣ ਵਾਲੇ ਕਰਮਚਾਰੀ ਨਿਯੁਕਤ ਕੀਤੇ ਜਾਂਦੇ ਹਨ, ਜਦਕਿ ਮਲਟੀਪਰਪਜ ਕੇਡਰ ਕੋਲ ਪੈਰਾਮੈਡੀਕਲ ਡਿਪਲੋਮਾ ਹੁੰਦਾ ਹੈ, ਇਸ ਲਈ ਇਹ ਕੰਮ ਉਨ੍ਹਾਂ ਦੇ ਦਾਇਰੇ ਵਿੱਚ ਨਹੀਂ ਆਉਂਦਾ।

ਕੁਲਬੀਰ ਸਿੰਘ ਨੇ ਕਿਹਾ ਕਿ ਫਿਰ ਵੀ ਕੁਝ ਥਾਵਾਂ ‘ਤੇ ਇਹ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ, ਜਿਸ ‘ਤੇ ਜਥੇਬੰਦੀ ਨੇ ਸੰਬੰਧਿਤ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਇਹ ਡਿਊਟੀਆਂ ਤੁਰੰਤ ਰੱਦ ਕੀਤੀਆਂ ਜਾਣ। ਉਨ੍ਹਾਂ ਸਪੱਸ਼ਟ ਕੀਤਾ ਕਿ ਕੋਈ ਵੀ ਮਲਟੀਪਰਪਜ ਕਰਮਚਾਰੀ ਇਹ ਕੰਮ ਨਹੀਂ ਕਰੇਗਾ।

ਉਨ੍ਹਾਂ ਨੇ ਹੋਰ ਦੱਸਿਆ ਕਿ ਇਸ ਸਮੇਂ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਪੰਜਾਬ ਸਰਕਾਰ ਦੇ ਮੁਹਿੰਮ ਤਹਿਤ ਮਲਟੀਪਰਪਜ ਹੈਲਥ ਵਰਕਰ ਪਿੰਡਾਂ ਵਿੱਚ ਘਰ-ਘਰ ਜਾ ਕੇ ਲੋਕਾਂ ਨੂੰ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਸਬੰਧੀ ਜਾਗਰੂਕ ਕਰਦੇ ਹਨ ਅਤੇ ਬੁਖਾਰ ਵਾਲੇ ਮਰੀਜ਼ਾਂ ਦੀਆਂ ਲਹੂ ਸਲਾਈਡਾਂ (Blood Slides) ਵੀ ਬਣਾਉਂਦੇ ਹਨ। ਜੇਕਰ ਉਨ੍ਹਾਂ ਦੀਆਂ ਡਿਊਟੀਆਂ ਬੀਮਾ ਯੋਜਨਾ ਵਿੱਚ ਲਗਾਈਆਂ ਜਾਂਦੀਆਂ ਹਨ, ਤਾਂ ਇਹਨਾਂ ਬਿਮਾਰੀਆਂ ਖ਼ਿਲਾਫ਼ ਚੱਲ ਰਹੀ ਮੁਹਿੰਮ ਪ੍ਰਭਾਵਿਤ ਹੋ ਸਕਦੀ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਬੀਮਾ ਯੋਜਨਾ ਨੂੰ ਸਫਲ ਬਣਾਉਣ ਲਈ ਮਲਟੀਪਰਪਜ ਕੇਡਰ ਪਹਿਲਾਂ ਹੀ ਫੀਲਡ ਵਿੱਚ ਲੋਕਾਂ ਨੂੰ ਜਾਗਰੂਕ ਕਰਕੇ ਕੈਂਪਾਂ ਤੱਕ ਭੇਜ ਰਿਹਾ ਹੈ ਅਤੇ ਪਿੰਡਾਂ ਦੀਆਂ ਪੰਚਾਇਤਾਂ ਨਾਲ ਤਾਲਮੇਲ ਬਣਾਕੇ ਹੋਰ ਸੇਵਾਵਾਂ ਵੀ ਨਿਭਾ ਰਿਹਾ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਅੱਗੇ ਵੀ ਕੇਡਰ ਆਪਣੀਆਂ ਜ਼ਿੰਮੇਵਾਰੀਆਂ ਇਮਾਨਦਾਰੀ ਨਾਲ ਨਿਭਾਉਂਦਾ ਰਹੇਗਾ।

  • Related Posts

    ਤਪਦੀ ਗਰਮੀ ਵੀ ਨਹੀਂ ਡੇਗ ਸਕੀ ਸਿਹਤ ਟੀਮਾਂ ਦੇ ਹੌਸਲੇ, ਘਰ-ਘਰ ਪਹੁੰਚ ਕੇ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ

    ਦੂਰ-ਦੁਰਾਡੇ ਬਹਿਕਾਂ ਤੱਕ ਪਹੁੰਚੀਆਂ ਸਿਹਤ ਵਿਭਾਗ ਦੀਆਂ ਟੀਮਾਂ; ਹਰ ਬੱਚੇ ਤੱਕ ਪਹੁੰਚ ਬਣਾਉਣ ਲਈ ਵਿਸ਼ੇਸ਼ ਮੁਹਿੰਮ ਜਾਰੀ ਝਬਾਲ (ਤਰਨ ਤਾਰਨ), 1 ਜੁਲਾਈ (ਪ੍ਰਤੀਨਿਧ ਦੇਵ ਗਿੱਲ): ਪੰਜਾਬ ਨੂੰ ਪੋਲੀਓ ਮੁਕਤ ਰੱਖਣ…

    ਡੇਂਗੂ ਰੋਕਥਾਮ ਲਈ ਸਬ ਸੈਂਟਰ ਤੂਤ ਵਿਖੇ ਜਾਗਰੂਕਤਾ ਮੁਹਿੰਮ ਚਲਾਈ ਗਈ

    ਤੂਤ (ਪੀ.ਐਚ.ਸੀ. ਖੇਮਕਰਨ), ਮਿਤੀ: 04 ਜੂਨ 2026 ਪ੍ਰਤੀਨਿਧਿ: ਦੇਵ ਗਿੱਲ ਸਿਵਲ ਸਰਜਨ ਡਾ. ਗੁਰਪ੍ਰੀਤ ਰਾਏ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਘਵ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਬ ਸੈਂਟਰ ਤੂਤ ਵਿਖੇ ਡੇਂਗੂ ਜਾਗਰੂਕਤਾ…

    Leave a Reply

    Your email address will not be published. Required fields are marked *

    You Missed

    ਤਪਦੀ ਗਰਮੀ ਵੀ ਨਹੀਂ ਡੇਗ ਸਕੀ ਸਿਹਤ ਟੀਮਾਂ ਦੇ ਹੌਸਲੇ, ਘਰ-ਘਰ ਪਹੁੰਚ ਕੇ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ

    • By admin
    • July 1, 2026
    • 37 views
    ਤਪਦੀ ਗਰਮੀ ਵੀ ਨਹੀਂ ਡੇਗ ਸਕੀ ਸਿਹਤ ਟੀਮਾਂ ਦੇ ਹੌਸਲੇ, ਘਰ-ਘਰ ਪਹੁੰਚ ਕੇ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ

    ‘ਦੋ ਬੂੰਦ ਹਰ ਵਾਰ, ਪੋਲੀਓ ‘ਤੇ ਜਿੱਤ ਬਰਕਰਾਰ’ — ਪਿੰਡ ਪੱਖੋਕੇ ਵਿਖੇ ਪਲਸ ਪੋਲੀਓ ਮੁਹਿੰਮ ਦਾ ਸ਼ਾਨਦਾਰ ਆਗਾਜ਼

    • By admin
    • June 28, 2026
    • 42 views
    ‘ਦੋ ਬੂੰਦ ਹਰ ਵਾਰ, ਪੋਲੀਓ ‘ਤੇ ਜਿੱਤ ਬਰਕਰਾਰ’ — ਪਿੰਡ ਪੱਖੋਕੇ ਵਿਖੇ ਪਲਸ ਪੋਲੀਓ ਮੁਹਿੰਮ ਦਾ ਸ਼ਾਨਦਾਰ ਆਗਾਜ਼

    ਹਰ ਬੱਚਾ ਸੁਰੱਖਿਅਤ’ ਦੇ ਟੀਚੇ ਵੱਲ ਬਲਾਕ ਢੁੱਡੀਕੇ ਦੀ ਵੱਡੀ ਉਪਲਬਧੀ, 9,752 ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ

    • By admin
    • June 28, 2026
    • 78 views
    ਹਰ ਬੱਚਾ ਸੁਰੱਖਿਅਤ’ ਦੇ ਟੀਚੇ ਵੱਲ ਬਲਾਕ ਢੁੱਡੀਕੇ ਦੀ ਵੱਡੀ ਉਪਲਬਧੀ, 9,752 ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ

    ਸਬ ਸੈਂਟਰ ਸਾਈਆਂਵਾਲਾ ਵਿਖੇ ਪਲਸ ਪੋਲੀਓ ਮੁਹਿੰਮ ਜ਼ੋਰਾਂ-ਸ਼ੋਰਾਂ ਨਾਲ ਜਾਰੀ, ਹਰ ਬੱਚੇ ਤੱਕ ਪਹੁੰਚ ਰਹੀ ਸਿਹਤ ਵਿਭਾਗ ਦੀ ਟੀਮ

    • By admin
    • June 28, 2026
    • 33 views
    ਸਬ ਸੈਂਟਰ ਸਾਈਆਂਵਾਲਾ ਵਿਖੇ ਪਲਸ ਪੋਲੀਓ ਮੁਹਿੰਮ ਜ਼ੋਰਾਂ-ਸ਼ੋਰਾਂ ਨਾਲ ਜਾਰੀ, ਹਰ ਬੱਚੇ ਤੱਕ ਪਹੁੰਚ ਰਹੀ ਸਿਹਤ ਵਿਭਾਗ ਦੀ ਟੀਮ

    ਹਰ ਬੱਚੇ ਤੱਕ ਪਹੁੰਚਣ ਪੋਲੀਓ ਰੋਕੂ ਬੂੰਦਾਂ, ਪੋਲੀਓ-ਮੁਕਤ ਪੰਜਾਬ ਲਈ ਸਿਹਤ ਵਿਭਾਗ ਦੀ ਵਿਸ਼ੇਸ਼ ਮੁਹਿੰਮ

    • By admin
    • June 27, 2026
    • 58 views
    ਹਰ ਬੱਚੇ ਤੱਕ ਪਹੁੰਚਣ ਪੋਲੀਓ ਰੋਕੂ ਬੂੰਦਾਂ, ਪੋਲੀਓ-ਮੁਕਤ ਪੰਜਾਬ ਲਈ ਸਿਹਤ ਵਿਭਾਗ ਦੀ ਵਿਸ਼ੇਸ਼ ਮੁਹਿੰਮ

    ਨਰਸਿੰਗ ਵਰਗੀ ਮਹਾਨ ਸੇਵਾ ਬਾਰੇ ਕੰਗਨਾ ਰਣੌਤ ਦੀ ਟਿੱਪਣੀ ਦੀ ਸਖ਼ਤ ਨਿੰਦਾਕੰਗਨਾ ਰਣੌਤ ਸਮੁੱਚੇ ਨਰਸਿੰਗ ਭਾਈਚਾਰੇ ਤੋਂ ਮੁਆਫ਼ੀ ਮੰਗੇ – ਕੁਲਬੀਰ ਸਿੰਘ ਮੋਗਾ, ਰਵਿੰਦਰ ਲੂਥਰਾ

    • By admin
    • June 12, 2026
    • 53 views
    ਨਰਸਿੰਗ ਵਰਗੀ ਮਹਾਨ ਸੇਵਾ ਬਾਰੇ ਕੰਗਨਾ ਰਣੌਤ ਦੀ ਟਿੱਪਣੀ ਦੀ ਸਖ਼ਤ ਨਿੰਦਾਕੰਗਨਾ ਰਣੌਤ ਸਮੁੱਚੇ ਨਰਸਿੰਗ ਭਾਈਚਾਰੇ ਤੋਂ ਮੁਆਫ਼ੀ ਮੰਗੇ – ਕੁਲਬੀਰ ਸਿੰਘ ਮੋਗਾ, ਰਵਿੰਦਰ ਲੂਥਰਾ