ਵਾਰਡ ਨੰਬਰ 13 ‘ਚ 12 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਸ਼ੁਭ ਆਰੰਭ

ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਵਾਰਡ ‘ਚ ਗਲੀਆਂ ਦੇ ਨਿਰਮਾਣ ਦੀ ਕਰਵਾਈ ਸ਼ੁਰੂਆਤ

ਹੁਸ਼ਿਆਰਪੁਰ, 1 ਮਾਰਚ:(ਡਾਕਟਰ ਗਿੱਲ)

ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਵਾਰਡ ਨੰਬਰ 13 ਵਿੱਚ ਲਗਭਗ 12 ਲੱਖ ਰੁਪਏ ਦੀ ਲਾਗਤ ਨਾਲ ਵੱਖ-ਵੱਖ ਗਲੀਆਂ ਵਿੱਚ ਬਲਾਕ ਟਾਈਲਾਂ ਵਿਛਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ । ਇਸ ਮੌਕੇ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਲਾਕੇ ਦੇ ਸਮੁੱਚੇ ਵਿਕਾਸ ਲਈ ਵਚਨਬੱਧ ਹੈ ਅਤੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਪਹਿਲ ਦੇ ਆਧਾਰ ‘ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।

ਵਿਧਾਇਕ ਜਿੰਪਾ ਨੇ ਕਿਹਾ ਕਿ ਲੰਬੇ ਸਮੇਂ ਤੋਂ ਵਾਰਡ ਨੰਬਰ 13 ਵਿੱਚ ਬਹੁਤ ਸਾਰੀਆਂ ਗਲੀਆਂ ਖਸਤਾ ਹਾਲਤ ਵਿੱਚ ਸਨ, ਜਿਸ ਕਾਰਨ ਸਥਾਨਕ ਨਿਵਾਸੀਆਂ ਨੂੰ ਆਉਣ-ਜਾਣ ਵਿੱਚ ਮੁਸ਼ਕਲਾਂ ਆ ਰਹੀਆਂ ਸਨ। ਬਲਾਕ ਟਾਈਲਾਂ ਲਗਾਉਣ ਨਾਲ ਨਾ ਸਿਰਫ਼ ਗਲੀਆਂ ਮਜ਼ਬੂਤ ਅਤੇ ਸੁੰਦਰ ਹੋਣਗੀਆਂ ਸਗੋਂ ਡਰੇਨੇਜ ਦੀਆਂ ਸਮੱਸਿਆਵਾਂ ਵੀ ਦੂਰ ਹੋਣਗੀਆਂ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਕੰਮ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਪੂਰਾ ਕੀਤਾ ਜਾਵੇਗਾ।

ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸ਼ਹਿਰੀ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਹਰੇਕ ਵਾਰਡ ਵਿੱਚ ਲੋਕਾਂ ਦੀਆਂ ਜ਼ਰੂਰਤਾਂ ਦੇ ਆਧਾਰ ‘ਤੇ ਵਿਕਾਸ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਨਾਗਰਿਕਾਂ ਨੂੰ ਬਿਹਤਰ ਸਹੂਲਤਾਂ ਮਿਲ ਸਕਣ।

ਵਿਧਾਇਕ ਜਿੰਪਾ ਨੇ ਸਥਾਨਕ ਨਿਵਾਸੀਆਂ ਨੂੰ ਭਰੋਸਾ ਦਿੱਤਾ ਕਿ ਵਾਰਡ ਨੰਬਰ 13 ਸਮੇਤ ਪੂਰੇ ਵਿਧਾਨ ਸਭਾ ਹਲਕੇ ਵਿੱਚ ਵਿਕਾਸ ਕਾਰਜ ਇਸੇ ਤਰ੍ਹਾਂ ਜਾਰੀ ਰਹਿਣਗੇ।

ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਕੌਂਸਲਰ ਜਤਿੰਦਰ ਕੌਰ ਪਿੰਕੀ, ਕੌਂਸਲਰ ਚੰਦਰਵਤੀ ਦੇਵੀ, ਨਵੀਨ, ਗੰਗਾ ਪ੍ਰਸਾਦ, ਅਜੀਤ ਸਿੰਘ ਲੱਕੀ ਅਤੇ ਕਰਨੈਲ ਸਿੰਘ ਵੀ ਮੌਜੂਦ ਸਨ। ਮੌਜੂਦ ਪਤਵੰਤਿਆਂ ਨੇ ਇਸ ਪਹਿਲਕਦਮੀ ਲਈ ਵਿਧਾਇਕ ਜਿੰਪਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਇਲਾਕੇ ਦੇ ਨਿਵਾਸੀਆਂ ਨੂੰ ਸਿੱਧਾ ਲਾਭ ਹੋਵੇਗਾ।

  • Related Posts

    ਡੇਂਗੂ ਰੋਕਥਾਮ ਲਈ ਸਬ ਸੈਂਟਰ ਤੂਤ ਵਿਖੇ ਜਾਗਰੂਕਤਾ ਮੁਹਿੰਮ ਚਲਾਈ ਗਈ

    ਤੂਤ (ਪੀ.ਐਚ.ਸੀ. ਖੇਮਕਰਨ), ਮਿਤੀ: 04 ਜੂਨ 2026 ਪ੍ਰਤੀਨਿਧਿ: ਦੇਵ ਗਿੱਲ ਸਿਵਲ ਸਰਜਨ ਡਾ. ਗੁਰਪ੍ਰੀਤ ਰਾਏ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਘਵ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਬ ਸੈਂਟਰ ਤੂਤ ਵਿਖੇ ਡੇਂਗੂ ਜਾਗਰੂਕਤਾ…

    ਡੇਂਗੂ ਤੋਂ ਬਚਾਅ ਲਈ ਜਾਗਰੂਕਤਾ ਹੀ ਸਭ ਤੋਂ ਵੱਡਾ ਹਥਿਆਰ : ਡਾ. ਰੇਖਾ ਭਾਟੀ

    ਫੱਤੂ ਵਾਲਾ, 16 ਮਈ (ਪ੍ਰਤੀਨਿਧਿ ਦੇਵ ਗਿੱਲ) : ਸਿਵਲ ਸਰਜਨ ਡਾ. ਮੀਨਾਕਸ਼ੀ ਢੀਂਗਰਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐਸ.ਐਮ.ਓ ਡਾ. ਰੇਖਾ ਭਾਟੀ ਦੀ ਅਗਵਾਈ ਹੇਠ ਸਬ ਸੈਂਟਰ ਫੱਤੂ ਵਾਲਾ ਵੱਲੋਂ ਸਰਕਾਰੀ ਸੈਲਫ…

    Leave a Reply

    Your email address will not be published. Required fields are marked *

    You Missed

    “ਵਿਸ਼ਵ ਵਾਤਾਵਰਣ ਦਿਵਸ ਮੌਕੇ ਅਮਰਕੋਟ ਵਿਖੇ ਰੁੱਖ ਲਗਾਉਣ ਅਤੇ ਪਲਾਸਟਿਕ ਮੁਕਤ ਵਾਤਾਵਰਣ ਦਾ ਦਿੱਤਾ ਸੰਦੇਸ਼”

    • By admin
    • June 6, 2026
    • 23 views
    “ਵਿਸ਼ਵ ਵਾਤਾਵਰਣ ਦਿਵਸ ਮੌਕੇ ਅਮਰਕੋਟ ਵਿਖੇ ਰੁੱਖ ਲਗਾਉਣ ਅਤੇ ਪਲਾਸਟਿਕ ਮੁਕਤ ਵਾਤਾਵਰਣ ਦਾ ਦਿੱਤਾ ਸੰਦੇਸ਼”

    ਡੇਂਗੂ ਰੋਕਥਾਮ ਲਈ ਸਬ ਸੈਂਟਰ ਤੂਤ ਵਿਖੇ ਜਾਗਰੂਕਤਾ ਮੁਹਿੰਮ ਚਲਾਈ ਗਈ

    • By admin
    • June 4, 2026
    • 15 views
    ਡੇਂਗੂ ਰੋਕਥਾਮ ਲਈ ਸਬ ਸੈਂਟਰ ਤੂਤ ਵਿਖੇ ਜਾਗਰੂਕਤਾ ਮੁਹਿੰਮ ਚਲਾਈ ਗਈ

    ਡੇਂਗੂ ਖ਼ਿਲਾਫ਼ ਸਿਹਤ ਵਿਭਾਗ ਦਾ ਵੱਡਾ ਕਦਮ, ਅਮਰਕੋਟ ਦੇ ਸਰਕਾਰੀ ਦਫ਼ਤਰਾਂ ਵਿੱਚ ਮਨਾਇਆ ਡਰਾਈ ਡੇ

    • By admin
    • May 22, 2026
    • 47 views
    ਡੇਂਗੂ ਖ਼ਿਲਾਫ਼ ਸਿਹਤ ਵਿਭਾਗ ਦਾ ਵੱਡਾ ਕਦਮ, ਅਮਰਕੋਟ ਦੇ ਸਰਕਾਰੀ ਦਫ਼ਤਰਾਂ ਵਿੱਚ ਮਨਾਇਆ ਡਰਾਈ ਡੇ

    ਸਰਹੱਦ ਪਾਰ ਕਰ ਭਾਰਤ ਪਹੁੰਚੇ 2 ਪਾਕਿਸਤਾਨੀ ਨਾਗਰਿਕ ਹਿਰਾਸਤ ’ਚ, ਜਾਂਚ ਏਜੰਸੀਆਂ ਅਲਰਟ

    • By admin
    • May 22, 2026
    • 32 views
    ਸਰਹੱਦ ਪਾਰ ਕਰ ਭਾਰਤ ਪਹੁੰਚੇ 2 ਪਾਕਿਸਤਾਨੀ ਨਾਗਰਿਕ ਹਿਰਾਸਤ ’ਚ, ਜਾਂਚ ਏਜੰਸੀਆਂ ਅਲਰਟ

    ਸੀ.ਐਚ.ਸੀ ਕੋਟ ਈਸੇ ਖਾਂ ਅਧੀਨ ਵੱਖ-ਵੱਖ ਹੈਲਥ ਐਂਡ ਵੈੱਲਨੈੱਸ ਸੈਂਟਰਾਂ ’ਚ ਮਨਾਇਆ ਗਿਆ “ਡਰਾਈ ਡੇ”

    • By admin
    • May 22, 2026
    • 59 views
    ਸੀ.ਐਚ.ਸੀ ਕੋਟ ਈਸੇ ਖਾਂ ਅਧੀਨ ਵੱਖ-ਵੱਖ ਹੈਲਥ ਐਂਡ ਵੈੱਲਨੈੱਸ ਸੈਂਟਰਾਂ ’ਚ ਮਨਾਇਆ ਗਿਆ “ਡਰਾਈ ਡੇ”

    ਡਾ. ਬਚਿੱਤਰ ਸਿੰਘ ਦੀ ਰਹਿਨੁਮਾਈ ਹੇਠ ਦਾਣਾ ਮੰਡੀ ਅਮਰਕੋਟ ਵਿਖੇ ਵਿਸ਼ਵ ਡੇਂਗੂ ਦਿਵਸ ਮਨਾਇਆ ਗਿਆ

    • By admin
    • May 17, 2026
    • 26 views
    ਡਾ. ਬਚਿੱਤਰ ਸਿੰਘ ਦੀ ਰਹਿਨੁਮਾਈ ਹੇਠ ਦਾਣਾ ਮੰਡੀ ਅਮਰਕੋਟ ਵਿਖੇ ਵਿਸ਼ਵ ਡੇਂਗੂ ਦਿਵਸ ਮਨਾਇਆ ਗਿਆ