
ਕੋਟ ਇਸੇ ਖਾਂ, 15 ਫਰਵਰੀ:(ਦੇਵ ਗਿੱਲ )
ਬੋਲੀ ਮੰਦਰ ਕੋਟ ਇਸੇ ਖਾਂ ਵਿਖੇ ਮਹਾ ਸ਼ਿਵਰਾਤਰੀ ਦਾ ਪਾਵਨ ਤਿਉਹਾਰ ਬੜੀ ਧੂਮ ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਸਵੇਰੇ ਤੋਂ ਹੀ ਮੰਦਰ ਪ੍ਰੰਗਣ ਵਿੱਚ ਭਗਤਾਂ ਦੀ ਭਾਰੀ ਭੀੜ ਰਹੀ। ਭਗਤ ਜਨਾਂ ਨੇ ਭਗਵਾਨ ਸ਼ਿਵ ਜੀ ਦੇ ਦਰਸ਼ਨ ਕਰਕੇ ਦੁੱਧ, ਜਲ ਅਤੇ ਬੇਲ ਪੱਤਰ ਅਰਪਿਤ ਕੀਤੇ ਅਤੇ ਪਰਿਵਾਰਕ ਸੁਖ-ਸ਼ਾਂਤੀ ਲਈ ਅਰਦਾਸ ਕੀਤੀ।
ਮੰਦਰ ਕਮੇਟੀ ਵੱਲੋਂ ਵਿਸ਼ੇਸ਼ ਸਜਾਵਟ ਕੀਤੀ ਗਈ ਸੀ ਅਤੇ ਰਾਤ ਸਮੇਂ ਭਜਨ-ਕੀਰਤਨ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਸ਼ਿਵ ਭਗਤਾਂ ਨੇ “ਹਰ ਹਰ ਮਹਾਦੇਵ” ਦੇ ਜੈਕਾਰੇ ਲਗਾ ਕੇ ਪੂਰੇ ਇਲਾਕੇ ਨੂੰ ਭਗਤੀਮਈ ਰੰਗ ਵਿੱਚ ਰੰਗ ਦਿੱਤਾ। ਇਸ ਮੌਕੇ ਲੰਗਰ ਅਤੇ ਪ੍ਰਸਾਦ ਦੀ ਵੀ ਵਿਵਸਥਾ ਕੀਤੀ ਗਈ, ਜਿਸਦਾ ਸੈਂਕੜਿਆਂ ਸ਼ਰਧਾਲੂਆਂ ਨੇ ਲਾਹਾ ਲਿਆ।
ਮੰਦਰ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਹਾ ਸ਼ਿਵਰਾਤਰੀ ਉਤਸ਼ਾਹ ਨਾਲ ਮਨਾਈ ਗਈ ਹੈ। ਇਲਾਕੇ ਦੇ ਗਣਮਾਨਯ ਵਿਅਕਤੀਆਂ ਨੇ ਵੀ ਹਾਜ਼ਰੀ ਲਗਵਾ ਕੇ ਸਮੂਹ ਸੰਗਤ ਨੂੰ ਸ਼ਿਵਰਾਤਰੀ ਦੀਆਂ ਵਧਾਈਆਂ ਦਿੱਤੀਆਂ । ਇਸ ਪਾਵਨ ਤਿਹਾਰ ਦੇ ਮੌਕੇ ਤੇ ਸ੍ਰੀ ਵਿਜੇ ਕੁਮਾਰ ਧੀਰ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਜੀ ਨੇ ਆਪਣੇ ਕਰ ਕਮਲਾਂ ਨਾਲ ਮੰਦਰ ਵਿੱਚ ਛੇ ਮੂਰਤੀਆਂ ਦੀ ਸਥਾਪਨਾ ਕਰਨ ਲਈ ਛੇ ਬਿਲਡਿੰਗਾਂ ਦਾ ਨੀਹ ਪੱਥਰ ਰੱਖਿਆ ਅਤੇ ਪੂਜਾ ਪਦਮ ਸ੍ਰੀ ਬਦਰੀ ਨਾਥ ਮਿਸ਼ਰਾ ਜੀ ਨੇ ਕੀਤੀ ਇਸ ਖੁਸ਼ੀ ਦੇ ਮੌਕੇ ਸ੍ਰੀ ਮਨੋਜ ਕੁਮਾਰ ਮਿਸ਼ਰਾ ਅਜੇ ਧੀਰ ਰਮੇਸ਼ ਗੁਲਾਟੀ ਜਸਪਾਲ ਗੁਲਾਟੀ ਸੀਨੀਅਰ ਪੱਤਰਕਾਰ ਅਜੇ ਮਿਸ਼ਰਾ ਬਨਵਾਰੀ ਰਾਜਪੂਤ ਰਾਣਾ ਠੇਕੇਦਾਰ ਹਾਜ਼ਰ ਸਨ ।









