ਕੋਟ ਇਸੇ ਖਾਂ, ਪ੍ਰਤੀਨਿਧ (ਡਾਕਟਰ ਗਿੱਲ) – ਇਲਾਕੇ ਦੇ ਮਾਣਯੋਗ ਵਿਅਕਤੀ ਸ੍ਰੀ ਓਮ ਪ੍ਰਕਾਸ਼ ਚੁਗ ਜੀ ਦੀ ਅੰਤਿਮ ਅਰਦਾਸ ਅਤੇ ਭੋਗ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਕੋਟ ਇਸੇ ਖਾਂ ਵਿਖੇ ਸ਼ਰਧਾ ਅਤੇ ਭਾਵਨਾ ਨਾਲ ਪਾਇਆ ਗਿਆ। ਇਸ ਤੋਂ ਪਹਿਲਾਂ ਪਰਿਵਾਰ ਵੱਲੋਂ ਘਰ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਾਮਲ ਹੋ ਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ।
ਉਪਰੰਤ ਗੁਰਦੁਆਰਾ ਸਾਹਿਬ ਵਿਖੇ ਅੰਤਿਮ ਅਰਦਾਸ ਕੀਤੀ ਗਈ ਅਤੇ ਬਾਬਾ ਬਾਜ ਸਿੰਘ ਜੀ ਦੇ ਰਾਗੀ ਜਥੇ ਵੱਲੋਂ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ। ਇਸ ਮੌਕੇ ਸਟੇਜ ਦੀ ਸੇਵਾ ਭੀਮ ਸੈਨ ਆਜ਼ਾਦ ਵੱਲੋਂ ਨਿਭਾਈ ਗਈ। ਕੀਰਤਨ ਅਤੇ ਅਰਦਾਸ ਦੌਰਾਨ ਮਾਹੌਲ ਭਾਵੁਕ ਹੋ ਗਿਆ ਅਤੇ ਸੰਗਤਾਂ ਨੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।
ਇਸ ਮੌਕੇ ਪਰਿਵਾਰਕ ਮੈਂਬਰਾਂ ਵਿੱਚ ਪੁੱਤਰ ਰੋਬਨ, ਪੁੱਤਰ ਰੋਹਤ, ਨੂੰਹ ਪ੍ਰੀਆ, ਨੂੰਹ ਰਿਚਾ, ਪਤਨੀ ਪੁਸ਼ਪਾ ਰਾਣੀ, ਭੈਣ ਵੀਨਾ ਰਾਣੀ ਅਤੇ ਭਰਾ ਅਮਰਜੀਤ ਸਿੰਘ ਰਕੇਸ਼ ਛਾਬੜਾ, ਸੋਨੂ ਦੋਨੋਂ ਜਵਾਈ ਸਮੇਤ ਹੋਰ ਸੱਜਣ-ਮਿੱਤਰ ਹਾਜ਼ਰ ਸਨ। ਸਮਾਗਮ ਵਿੱਚ ਪਹੁੰਚੀਆਂ ਪ੍ਰਮੁੱਖ ਸ਼ਖਸ਼ੀਅਤਾਂ ਵਿੱਚ ਸੁੱਚਾ ਸਿੰਘ ਐਮ.ਸੀ., ਜਸਪਾਲ ਗੁਲਾਟੀ ਸੀਨੀਅਰ ਪੱਤਰਕਾਰ ਅਜੀਤ ਸਮਾਚਾਰ, ਮਨਦੀਪ ਮਾਲੜਾ ਚੇਅਰਮੈਨ ਅਤੇ ਐਮ.ਡੀ. ਕੈਮਬਰੇਜ ਕਾਨਵੈਂਟ ਸਕੂਲ, ਸੁਖਦੇਵ ਸੰਧੂ, ਡਾ. ਬੀਰ ਪ੍ਰਤਾਪ ਸਿੰਘ ਗਿੱਲ ਡਿਪਟੀ ਡਾਇਰੈਕਟਰ ਡੇਅਰੀ, ਬਲਵਿੰਦਰ ਸਿੰਘ ਗਿੱਲ, ਗੁਰਮੀਤ ਸਿੰਘ ਮੀਤ ਸੀਨੀਅਰ ਪੱਤਰਕਾਰ ਅਜੀਤ ਸਮਾਚਾਰ, ਵਿਕਾਸ ਗਾਬਾ ਬੀ.ਜੇ.ਪੀ. ਪ੍ਰਧਾਨ, ਸੁਰਿੰਦਰ ਸੁਆਮੀ, ਬਿੱਟੂ ਛਾਬੜਾ, ਪਵਨ ਮਲਹੋਤਰਾ, ਰਾਜਿੰਦਰ ਮਲਹੋਤਰਾ, ਕਾਕਾ ਟੈਲੀਕਾਮ, ਭੁਪਿੰਦਰ ਸਿੰਘ ਇੰਸਪੈਕਟਰ ਨਾਪਤੋਲ ਵਿਭਾਗ, ਹੀਰਾ ਅਰੋੜਾ, ਕਾਲਾ ਅਰੋੜਾ, ਕਾਲਾ ਸਿੰਘ ਖਾਲਸਾ, ਨਿਖਲ ਤਨੇਜਾ, ਰੋਬਨ ਤਨੇਜਾ, ਲਖਵਿੰਦਰ ਅਰੋੜਾ, ਰਕੇਸ਼ ਕੁਮਾਰ ਅਤੇ ਸੋਨੂ ਟੱਕਰ ਸਮੇਤ ਹੋਰ ਕਈ ਗਣਮਾਨਯ ਵਿਅਕਤੀ ਮੌਜੂਦ ਸਨ।
ਅੰਤ ਵਿੱਚ ਸਟੇਜ ਸਕੱਤਰ ਭੀਮ ਸੈਨ ਆਜ਼ਾਦ ਵੱਲੋਂ ਪਹੁੰਚੀ ਹੋਈਆਂ ਸੰਗਤਾਂ ਅਤੇ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ ਗਿਆ। ਪਰਿਵਾਰ ਵੱਲੋਂ ਵੀ ਸੰਗਤ ਦਾ ਧੰਨਵਾਦ ਕਰਦਿਆਂ ਗੁਰੂ ਘਰ ਦਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਸੰਗਤਾਂ ਨੇ ਸ੍ਰੀ ਓਮ ਪ੍ਰਕਾਸ਼ ਚੁਗ ਜੀ ਨੂੰ ਭਾਵਭੀਨੀ ਸ਼ਰਧਾਂਜਲੀ ਭੇਟ ਕਰਦਿਆਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਇਹ ਵਿੱਛੋੜਾ ਸਹਿਣ ਦੀ ਤਾਕਤ ਬਖ਼ਸ਼ੇ।








