ਅਮਰਕੰਟਕ (ਮੱਧ ਪ੍ਰਦੇਸ਼) ਵਿਖੇ ਐਨ.ਸੀ.ਸੀ. ਟਰੈਕਿੰਗ ਕੈਂਪ ਵਿੱਚ ਕੈਮਬਰਿਜ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਵਧਾਇਆ ਪੰਜਾਬ ਦਾ ਮਾਣ

ਕੋਟ ਈਸੇ ਖਾਂ, 31 ਜੁਲਾਈ (ਪ੍ਰਤੀਨਿਧਿ ਦੇਵ ਗਿੱਲ):
ਇਲਾਕੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਕੈਮਬਰਿਜ ਕਾਨਵੈਂਟ ਸਕੂਲ, ਕੋਟ ਈਸੇ ਖਾਂ ਦੇ ਐਨ.ਸੀ.ਸੀ. ਕੈਡੇਟਾਂ ਨੇ ਅਮਰਕੰਟਕ (ਮੱਧ ਪ੍ਰਦੇਸ਼) ਵਿਖੇ ਆਯੋਜਿਤ ਰਾਸ਼ਟਰੀ ਪੱਧਰ ਦੇ ਐਨ.ਸੀ.ਸੀ. ਟਰੈਕਿੰਗ ਕੈਂਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜਾਬ ਦਾ ਮਾਣ ਵਧਾਇਆ। ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਐਨ.ਸੀ.ਸੀ. ਡਾਇਰੈਕਟੋਰੇਟ ਵੱਲੋਂ ਕਰਵਾਏ ਗਏ ਇਸ ਸਾਲਾਨਾ ਨੈਸ਼ਨਲ ਲੈਵਲ ਟਰੈਕਿੰਗ ਐਕਸਪੀਡੀਸ਼ਨ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਪੁੱਜੇ ਕੈਡੇਟਾਂ ਨੇ ਭਾਗ ਲਿਆ, ਜਿੱਥੇ ਕੈਮਬਰਿਜ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਅਨੁਸ਼ਾਸਨ, ਦ੍ਰਿੜ੍ਹ ਇਰਾਦੇ ਅਤੇ ਜੋਸ਼ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ।

ਕੈਂਪ ਦੌਰਾਨ ਵਿਦਿਆਰਥੀਆਂ ਨੂੰ ਟਰੈਕਿੰਗ, ਸਾਹਸਿਕ ਗਤੀਵਿਧੀਆਂ, ਲੀਡਰਸ਼ਿਪ, ਟੀਮ ਵਰਕ ਅਤੇ ਐਨ.ਸੀ.ਸੀ. ਦੀਆਂ ਵੱਖ-ਵੱਖ ਸਿਖਲਾਈਆਂ ਬਾਰੇ ਵਿਹਾਰਕ ਜਾਣਕਾਰੀ ਦਿੱਤੀ ਗਈ। ਅਮਰਕੰਟਕ ਦੇ ਪਹਾੜੀ ਅਤੇ ਕੁਦਰਤੀ ਮਾਹੌਲ ਵਿੱਚ ਕੈਡੇਟਾਂ ਨੇ ਕਈ ਚੁਣੌਤੀਪੂਰਨ ਗਤੀਵਿਧੀਆਂ ਵਿੱਚ ਪੂਰੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਆਪਣੀ ਯੋਗਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਕੈਂਪ ਦੇ ਸੀਨੀਅਰ ਅਧਿਕਾਰੀਆਂ ਨੇ ਕੈਮਬਰਿਜ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਦੇ ਅਨੁਸ਼ਾਸਨ, ਮਿਹਨਤ ਅਤੇ ਉੱਤਮ ਪ੍ਰਦਰਸ਼ਨ ਦੀ ਭਰਪੂਰ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ।

ਕੈਂਪ ਤੋਂ ਵਾਪਸੀ ‘ਤੇ ਸਕੂਲ ਪਹੁੰਚੇ ਕੈਡੇਟਾਂ ਦਾ ਸਕੂਲ ਮੈਨੇਜਮੈਂਟ, ਚੇਅਰਮੈਨ, ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਟਰੈਕਿੰਗ ਕੈਂਪ ਸਫ਼ਲਤਾਪੂਰਵਕ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ (ਸਰਟੀਫਿਕੇਟ) ਭੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਗਈ।

  • Related Posts

    ਕਰਤਾਰਪੁਰ ‘ਚ ਰੂਹ ਕੰਬਾਊ ਵਾਰਦਾਤ

    ਪਤਨੀ ਨੂੰ ਹਾਰਪਿਕ ਪਿਲਾ ਕੇ ਜਾਨੋਂ ਮਾਰਨ ਦੀ ਕੋਸ਼ਿਸ਼! ਪਤੀ ਤੇ ਸੱਸ ਖ਼ਿਲਾਫ਼ FIR ਦਰਜ ਕਰਤਾਰਪੁਰ (ਜਲੰਧਰ), 23 ਅਗਸਤ (ਡਾ. ਗਿੱਲ) — ਕਰਤਾਰਪੁਰ ਵਿੱਚ ਇੱਕ ਬੇਹੱਦ ਸਨਸਨੀਖੇਜ਼ ਅਤੇ ਦਿਲ ਦਹਿਲਾ…

    ਕੈਮਬਰਿਜ ਕਾਨਵੈਂਟ ਸਕੂਲ ਵਿਖੇ ‘ਇੱਕ ਪੇੜ ਮਾਂ ਦੇ ਨਾਮ’ ਮੁਹਿੰਮ ਤਹਿਤ ਐਨ.ਸੀ.ਸੀ. ਕੈਡਿਟਾਂ ਨੇ ਲਗਾਏ ਪੌਦੇ

    13 ਬਟਾਲੀਅਨ ਐਨ.ਸੀ.ਸੀ. ਦੇ ਅਧਿਕਾਰੀਆਂ ਤੇ ਸਕੂਲ ਸਟਾਫ਼ ਨੇ ਬੱਚਿਆਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਵਾਤਾਵਰਨ ਸੰਭਾਲ ਦਾ ਦਿੱਤਾ ਸੁਨੇਹਾ ਕੋਟ ਈਸੇ ਖਾਂ, 7 ਅਗਸਤ (ਪ੍ਰਤੀਨਿਧ ਦੇਵਗਿਲ):ਕੈਮਬਰਿਜ ਕਾਨਵੈਂਟ ਸਕੂਲ, ਕੋਟ ਈਸੇ ਖਾਂ…

    Leave a Reply

    Your email address will not be published. Required fields are marked *

    You Missed

    ਡਾਲਾ ਵਿਖੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਵੰਡੇ

    • By admin
    • September 23, 2026
    • 83 views
    ਡਾਲਾ ਵਿਖੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਵੰਡੇ

    ਸ੍ਰੀ ਹੇਮਕੁੰਟ ਸਕੂਲ ਵਿਖੇ ਮਨਾਇਆ ਪੰਜਾਬੀ ਦਿਵਸ

    • By admin
    • September 23, 2026
    • 50 views
    ਸ੍ਰੀ ਹੇਮਕੁੰਟ ਸਕੂਲ ਵਿਖੇ ਮਨਾਇਆ ਪੰਜਾਬੀ ਦਿਵਸ

    ਸਰਕਾਰੀ ਪ੍ਰਾਇਮਰੀ ਸਕੂਲ ਕੋਟ ਈਸੇ ਖਾਂ ਵਿਖੇ ਕਲੱਸਟਰ ਪੱਧਰੀ ਐੱਸ.ਐੱਮ.ਸੀ. ਟ੍ਰੇਨਿੰਗ ਕਰਵਾਈ

    • By admin
    • September 17, 2026
    • 53 views
    ਸਰਕਾਰੀ ਪ੍ਰਾਇਮਰੀ ਸਕੂਲ ਕੋਟ ਈਸੇ ਖਾਂ ਵਿਖੇ ਕਲੱਸਟਰ ਪੱਧਰੀ ਐੱਸ.ਐੱਮ.ਸੀ. ਟ੍ਰੇਨਿੰਗ ਕਰਵਾਈ

    ਹਲਕਾ ਧਰਮਕੋਟ ਦੇ ਵਿਧਾਇਕ ਦੇ ਦਫਤਰ ਦਾ ਘਿਰਾਓ 19 ਸਤੰਬਰ ਨੂੰ

    • By admin
    • September 17, 2026
    • 42 views
    ਹਲਕਾ ਧਰਮਕੋਟ ਦੇ ਵਿਧਾਇਕ ਦੇ ਦਫਤਰ ਦਾ ਘਿਰਾਓ 19 ਸਤੰਬਰ ਨੂੰ

    ਪੰਜਾਬ ‘ਚ ਫਿਰ ਵਰ੍ਹੇਗਾ ਗਰਮੀ ਦਾ ਕਹਿਰ!

    • By admin
    • August 23, 2026
    • 56 views
    ਪੰਜਾਬ ‘ਚ ਫਿਰ ਵਰ੍ਹੇਗਾ ਗਰਮੀ ਦਾ ਕਹਿਰ!

    ਕਰਤਾਰਪੁਰ ‘ਚ ਰੂਹ ਕੰਬਾਊ ਵਾਰਦਾਤ

    • By admin
    • August 23, 2026
    • 51 views
    ਕਰਤਾਰਪੁਰ ‘ਚ ਰੂਹ ਕੰਬਾਊ ਵਾਰਦਾਤ