ਡਿਪਟੀ ਕਮਿਸ਼ਨਰ ਵੱਲੋਂ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਜ਼ਿਲ੍ਹੇ ਦੇ ਹਰੇਕ ਪਰਿਵਾਰ ਦੀ ਰਜਿਸਟ੍ਰੇਸ਼ਨ ਯਕੀਨੀ ਬਣਾਉਣ ਦੀ ਹਦਾਇਤ

ਇਨਰੋਲਮੈਂਟ ਦਾ ਲਿਆ ਜਾਇਜ਼ਾ, ਸਕੀਮ ਦਾ ਲਾਭ ਲੈਣ ਲਈ ਜ਼ਿਲ੍ਹਾ ਵਾਸੀਆਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਦੀ ਕੀਤੀ ਅਪੀਲ

ਜਲੰਧਰ, 28 ਫਰਵਰੀ :(ਡਾਕਟਰ ਗਿੱਲ) ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹੇ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਇਨਰੋਲਮੈਂਟ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਹਰੇਕ ਪਰਿਵਾਰ ਦੀ ਸਕੀਮ ਤਹਿਤ ਰਜਿਸਟ੍ਰੇਸ਼ਨ ਯਕੀਨੀ ਬਣਾਈ ਜਾਵੇ ਤਾਂ ਜੋ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਿਹਤ ਸੁਰੱਖਿਆ ਦਾ ਲਾਭ ਹਰੇਕ ਤੱਕ ਪਹੁੰਚ ਸਕੇ।

ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਸਬੀਰ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਵਾਧੂ ਚਾਰਜ ਵਧੀਕ ਡਿਪਟੀ ਕਮਿਸ਼ਨਰ (ਜ) ਦਿਵਿਆ ਪੀ ਸਮੇਤ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮਜ਼ ਨੂੰ ਹਦਾਇਤ ਕੀਤੀ ਕਿ ਆਪੋ-ਆਪਣੇ ਅਧਿਕਾਰ ਖੇਤਰ ਵਿੱਚ ਆਸ਼ਾ ਵਰਕਰਾਂ, ਐਨ.ਜੀ.ਓਜ਼ ਦੇ ਸਹਿਯੋਗ ਨਾਲ ਲੋਕਾਂ ਨੂੰ ਜਾਗਰੂਕ ਕਰਕੇ ਰਜਿਸਟ੍ਰੇਸ਼ਨ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਜ਼ਿਲ੍ਹੇ ਦੇ ਹਰੇਕ ਪਰਿਵਾਰ ਨੂੰ ਇਸ ਯੋਜਨਾ ਤਹਿਤ ਕਵਰ ਕੀਤਾ ਜਾ ਸਕੇ।

ਡਾ. ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਦੇ 490 ਸੀ.ਐਸ.ਸੀ. ਕੇਂਦਰਾਂ ਤੋਂ ਇਲਾਵਾ ਸੇਵਾ ਕੇਂਦਰਾਂ ਰਾਹੀਂ ਰੋਜ਼ਾਨਾ ਵਿਸ਼ੇਸ਼ ਕੈਂਪ ਲਗਾ ਕੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕਾਰਡ ਬਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਪੰਜਾਬ ਸਰਕਾਰ ਵੱਲੋਂ ਪ੍ਰਤੀ ਪਰਿਵਾਰ ਸਾਲਾਨਾ 10 ਲੱਖ ਰੁਪਏ ਤੱਕ ਦੇ ਨਕਦੀ ਰਹਿਤ ਇਲਾਜ ਦੀ ਸਹੂਲਤ ਦਿੱਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਕਾਰਡ ਬਣਾਉਣ ਲਈ ਆਧਾਰ ਕਾਰਡ (ਮੋਬਾਇਲ ਨੰਬਰ ਨਾਲ ਲਿੰਕ), ਵੋਟਰ ਕਾਰਡ ਅਤੇ ਨਾਬਾਲਗ ਬੱਚਿਆਂ ਲਈ ਜਨਮ ਸਰਟੀਫਿਕੇਟ ਜ਼ਰੂਰੀ ਹੈ। ਕਾਰਡ ਬਣਾਉਣ ਲਈ ਘੱਟੋ-ਘੱਟ ਦੋ ਪਰਿਵਾਰਕ ਮੈਂਬਰ ਮੌਜੂਦ ਹੋਣੇ ਚਾਹੀਦੇ ਹਨ।

ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ, ਸਿਹਤ ਵਿਭਾਗ, ਕਾਮਨ ਸਰਵਿਸ ਸੈਂਟਰਾਂ, ਸੇਵਾ ਕੇਂਦਰਾਂ ਅਤੇ ਹੋਰ ਸਬੰਧਤ ਵਿਭਾਗਾਂ ਨੂੰ ਹੋਰ ਬਿਹਤਰ ਤਾਲਮੇਲ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਇਸ ਲੋਕ-ਹਿਤੂ ਯੋਜਨਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਸਕੇ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਬਿਨ੍ਹਾਂ ਕਿਸੇ ਦੇਰੀ ਤੋਂ ਆਪਣੇ ਨੇੜਲੇ ਸੀ.ਐਸ.ਸੀ. ਅਤੇ ਵਿਸ਼ੇਸ਼ ਕੈਂਪਾਂ ਰਾਹੀਂ ਰਜਿਸਟ੍ਰੇਸ਼ਨ ਕਰਵਾ ਕੇ ਇਸ ਯੋਜਨਾ ਦਾ ਲਾਭ ਲੈਣ ਅਤੇ ਆਪਣੇ ਪਰਿਵਾਰਾਂ ਨੂੰ ਸਿਹਤ ਸੁਰੱਖਿਆ ਦਾ ਲਾਭ ਦਿਵਾਉਣ।

ਮੀਟਿੰਗ ਵਿੱਚ ਸਹਾਇਕ ਕਮਿਸ਼ਨਰ (ਯੂ.ਟੀ.) ਮੁਕਿਲਨ ਆਰ, ਸਮੂਹ ਐਸ.ਡੀ.ਐਮਜ਼, ਸਿਵਲ ਸਰਜਨ ਡਾ. ਰਾਜੇਸ਼ ਗਰਗ ਤੋਂ ਇਲਾਵਾ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

  • Related Posts

    ਤਪਦੀ ਗਰਮੀ ਵੀ ਨਹੀਂ ਡੇਗ ਸਕੀ ਸਿਹਤ ਟੀਮਾਂ ਦੇ ਹੌਸਲੇ, ਘਰ-ਘਰ ਪਹੁੰਚ ਕੇ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ

    ਦੂਰ-ਦੁਰਾਡੇ ਬਹਿਕਾਂ ਤੱਕ ਪਹੁੰਚੀਆਂ ਸਿਹਤ ਵਿਭਾਗ ਦੀਆਂ ਟੀਮਾਂ; ਹਰ ਬੱਚੇ ਤੱਕ ਪਹੁੰਚ ਬਣਾਉਣ ਲਈ ਵਿਸ਼ੇਸ਼ ਮੁਹਿੰਮ ਜਾਰੀ ਝਬਾਲ (ਤਰਨ ਤਾਰਨ), 1 ਜੁਲਾਈ (ਪ੍ਰਤੀਨਿਧ ਦੇਵ ਗਿੱਲ): ਪੰਜਾਬ ਨੂੰ ਪੋਲੀਓ ਮੁਕਤ ਰੱਖਣ…

    ਡੇਂਗੂ ਰੋਕਥਾਮ ਲਈ ਸਬ ਸੈਂਟਰ ਤੂਤ ਵਿਖੇ ਜਾਗਰੂਕਤਾ ਮੁਹਿੰਮ ਚਲਾਈ ਗਈ

    ਤੂਤ (ਪੀ.ਐਚ.ਸੀ. ਖੇਮਕਰਨ), ਮਿਤੀ: 04 ਜੂਨ 2026 ਪ੍ਰਤੀਨਿਧਿ: ਦੇਵ ਗਿੱਲ ਸਿਵਲ ਸਰਜਨ ਡਾ. ਗੁਰਪ੍ਰੀਤ ਰਾਏ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਘਵ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਬ ਸੈਂਟਰ ਤੂਤ ਵਿਖੇ ਡੇਂਗੂ ਜਾਗਰੂਕਤਾ…

    Leave a Reply

    Your email address will not be published. Required fields are marked *

    You Missed

    ਤਪਦੀ ਗਰਮੀ ਵੀ ਨਹੀਂ ਡੇਗ ਸਕੀ ਸਿਹਤ ਟੀਮਾਂ ਦੇ ਹੌਸਲੇ, ਘਰ-ਘਰ ਪਹੁੰਚ ਕੇ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ

    • By admin
    • July 1, 2026
    • 34 views
    ਤਪਦੀ ਗਰਮੀ ਵੀ ਨਹੀਂ ਡੇਗ ਸਕੀ ਸਿਹਤ ਟੀਮਾਂ ਦੇ ਹੌਸਲੇ, ਘਰ-ਘਰ ਪਹੁੰਚ ਕੇ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ

    ‘ਦੋ ਬੂੰਦ ਹਰ ਵਾਰ, ਪੋਲੀਓ ‘ਤੇ ਜਿੱਤ ਬਰਕਰਾਰ’ — ਪਿੰਡ ਪੱਖੋਕੇ ਵਿਖੇ ਪਲਸ ਪੋਲੀਓ ਮੁਹਿੰਮ ਦਾ ਸ਼ਾਨਦਾਰ ਆਗਾਜ਼

    • By admin
    • June 28, 2026
    • 39 views
    ‘ਦੋ ਬੂੰਦ ਹਰ ਵਾਰ, ਪੋਲੀਓ ‘ਤੇ ਜਿੱਤ ਬਰਕਰਾਰ’ — ਪਿੰਡ ਪੱਖੋਕੇ ਵਿਖੇ ਪਲਸ ਪੋਲੀਓ ਮੁਹਿੰਮ ਦਾ ਸ਼ਾਨਦਾਰ ਆਗਾਜ਼

    ਹਰ ਬੱਚਾ ਸੁਰੱਖਿਅਤ’ ਦੇ ਟੀਚੇ ਵੱਲ ਬਲਾਕ ਢੁੱਡੀਕੇ ਦੀ ਵੱਡੀ ਉਪਲਬਧੀ, 9,752 ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ

    • By admin
    • June 28, 2026
    • 75 views
    ਹਰ ਬੱਚਾ ਸੁਰੱਖਿਅਤ’ ਦੇ ਟੀਚੇ ਵੱਲ ਬਲਾਕ ਢੁੱਡੀਕੇ ਦੀ ਵੱਡੀ ਉਪਲਬਧੀ, 9,752 ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ

    ਸਬ ਸੈਂਟਰ ਸਾਈਆਂਵਾਲਾ ਵਿਖੇ ਪਲਸ ਪੋਲੀਓ ਮੁਹਿੰਮ ਜ਼ੋਰਾਂ-ਸ਼ੋਰਾਂ ਨਾਲ ਜਾਰੀ, ਹਰ ਬੱਚੇ ਤੱਕ ਪਹੁੰਚ ਰਹੀ ਸਿਹਤ ਵਿਭਾਗ ਦੀ ਟੀਮ

    • By admin
    • June 28, 2026
    • 30 views
    ਸਬ ਸੈਂਟਰ ਸਾਈਆਂਵਾਲਾ ਵਿਖੇ ਪਲਸ ਪੋਲੀਓ ਮੁਹਿੰਮ ਜ਼ੋਰਾਂ-ਸ਼ੋਰਾਂ ਨਾਲ ਜਾਰੀ, ਹਰ ਬੱਚੇ ਤੱਕ ਪਹੁੰਚ ਰਹੀ ਸਿਹਤ ਵਿਭਾਗ ਦੀ ਟੀਮ

    ਹਰ ਬੱਚੇ ਤੱਕ ਪਹੁੰਚਣ ਪੋਲੀਓ ਰੋਕੂ ਬੂੰਦਾਂ, ਪੋਲੀਓ-ਮੁਕਤ ਪੰਜਾਬ ਲਈ ਸਿਹਤ ਵਿਭਾਗ ਦੀ ਵਿਸ਼ੇਸ਼ ਮੁਹਿੰਮ

    • By admin
    • June 27, 2026
    • 55 views
    ਹਰ ਬੱਚੇ ਤੱਕ ਪਹੁੰਚਣ ਪੋਲੀਓ ਰੋਕੂ ਬੂੰਦਾਂ, ਪੋਲੀਓ-ਮੁਕਤ ਪੰਜਾਬ ਲਈ ਸਿਹਤ ਵਿਭਾਗ ਦੀ ਵਿਸ਼ੇਸ਼ ਮੁਹਿੰਮ

    ਨਰਸਿੰਗ ਵਰਗੀ ਮਹਾਨ ਸੇਵਾ ਬਾਰੇ ਕੰਗਨਾ ਰਣੌਤ ਦੀ ਟਿੱਪਣੀ ਦੀ ਸਖ਼ਤ ਨਿੰਦਾਕੰਗਨਾ ਰਣੌਤ ਸਮੁੱਚੇ ਨਰਸਿੰਗ ਭਾਈਚਾਰੇ ਤੋਂ ਮੁਆਫ਼ੀ ਮੰਗੇ – ਕੁਲਬੀਰ ਸਿੰਘ ਮੋਗਾ, ਰਵਿੰਦਰ ਲੂਥਰਾ

    • By admin
    • June 12, 2026
    • 53 views
    ਨਰਸਿੰਗ ਵਰਗੀ ਮਹਾਨ ਸੇਵਾ ਬਾਰੇ ਕੰਗਨਾ ਰਣੌਤ ਦੀ ਟਿੱਪਣੀ ਦੀ ਸਖ਼ਤ ਨਿੰਦਾਕੰਗਨਾ ਰਣੌਤ ਸਮੁੱਚੇ ਨਰਸਿੰਗ ਭਾਈਚਾਰੇ ਤੋਂ ਮੁਆਫ਼ੀ ਮੰਗੇ – ਕੁਲਬੀਰ ਸਿੰਘ ਮੋਗਾ, ਰਵਿੰਦਰ ਲੂਥਰਾ