ਯਾਰਾਂ ਦਾ ਯਾਰ ਹਰਪ੍ਰੀਤ ਸਿੰਘ “ਹੈਪੀ” ਨੂੰ ਅਖੰਡ ਪਾਠ ਦੇ ਭੋਗ ਮੌਕੇ ਨਮ ਅੱਖਾਂ ਨਾਲ ਵਿਦਾਈ

ਕੋਟ ਈਸੇ ਖਾਂ, 11 ਅਪ੍ਰੈਲ (ਪ੍ਰਤਿਨਿਧਿ ਦੇਵ ਗਿੱਲ) –
ਯਾਰਾਂ ਦਾ ਯਾਰ ਅਤੇ ਮਿਲਣਸਾਰ ਸੁਭਾਅ ਦੇ ਮਾਲਕ ਸਵ. ਹਰਪ੍ਰੀਤ ਸਿੰਘ “ਹੈਪੀ” ਜੀ ਦੀ ਆਤਮਿਕ ਸ਼ਾਂਤੀ ਲਈ ਵਿਸ਼ੇਸ਼ ਅਖੰਡ ਪਾਠ ਸਾਹਿਬ ਦਾ ਭੋਗ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਅਦਾ ਕੀਤਾ ਗਿਆ। ਉਨ੍ਹਾਂ ਦੇ ਅਚਾਨਕ ਵਿਛੋੜੇ ਨਾਲ ਇਲਾਕੇ ਵਿੱਚ ਡੂੰਘਾ ਦੁੱਖ ਛਾਇਆ ਹੋਇਆ ਹੈ ਅਤੇ ਹਰ ਇੱਕ ਦੀਆਂ ਅੱਖਾਂ ਨਮ ਨਜ਼ਰ ਆਈਆਂ।

ਹਰਪ੍ਰੀਤ ਸਿੰਘ “ਹੈਪੀ” ਆਪਣੇ ਨਿਮਰ ਸੁਭਾਅ, ਸੱਚੇ ਦਿਲ ਅਤੇ ਦੋਸਤਾਨਾ ਵਿਵਹਾਰ ਲਈ ਜਾਣੇ ਜਾਂਦੇ ਸਨ। ਉਹ ਹਮੇਸ਼ਾ ਲੋੜਵੰਦਾਂ ਦੀ ਮਦਦ ਲਈ ਅੱਗੇ ਰਹਿੰਦੇ ਸਨ ਅਤੇ ਆਪਣੇ ਯਾਰ-ਮਿੱਤਰਾਂ ਵਿੱਚ ਖਾਸ ਮਕਾਮ ਰੱਖਦੇ ਸਨ। ਉਨ੍ਹਾਂ ਦੀ ਹੱਸਮੁੱਖ ਪ੍ਰਕਿਰਤੀ ਅਤੇ ਮਿਲਣਸਾਰਤਾ ਕਰਕੇ ਉਹ ਹਰ ਕਿਸੇ ਦੇ ਦਿਲ ਵਿੱਚ ਵੱਸਦੇ ਸਨ।

ਇਸ ਉਪਰੰਤ ਗੁਰਦੁਆਰਾ ਕਲਗੀਧਰ ਸਾਹਿਬ, ਮਸੀਤਾ ਰੋਡ ਵਿਖੇ ਕੀਰਤਨ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਭਾਈ ਬਾਜ਼ ਸਿੰਘ ਹਜ਼ੂਰੀ ਰਾਗੀ ਦੇ ਜਥੇ ਵੱਲੋਂ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ।

ਇਸ ਮੌਕੇ ਹਾਜ਼ਰੀਨ ਵਿੱਚ ਅਰਸ਼ਜੋਤ ਸਿੰਘ ਸੇਖੋਂ (ਕਾਂਗਰਸੀ ਆਗੂ), ਭਾਈ ਕ੍ਰਿਸ਼ਨ ਸਿੰਘ ਖਾਲਸਾ, ਬੀਰ ਪ੍ਰਤਾਪ ਸਿੰਘ ਗਿੱਲ, ਡਾ. ਰਾਜਦੇਵਿੰਦਰ ਸਿੰਘ ਗਿੱਲ, ਕਪਿਲ ਮਹਤਾ (ਆਪ ਹਲਕਾ ਚੇਅਰਮੈਨ ਵਪਾਰ ਸੈੱਲ), ਸਲਵਿੰਦਰ ਸਿੰਘ ਸਦੇਓਰਾ (ਪ੍ਰਧਾਨ ਸਵਰਨਕਾਰ ਸੰਘ), ਬਲਜੀਤ ਸਿੰਘ (ਅਕਾਲੀ ਆਗੂ), ਅਮਨ ਗਾਬਾ (ਅਕਾਲੀ ਆਗੂ), ਐਮ.ਸੀ. ਸੁੱਚਾ ਸਿੰਘ ਪੁਰਬਾ ਅਤੇ ਗੁਰਪ੍ਰੀਤ ਸਿੰਘ ਘਲੋਟੀ ਆਦਿ ਸ਼ਾਮਲ ਸਨ।

ਇਸ ਤੋਂ ਇਲਾਵਾ ਸੁਰਜੀਤ ਸਿੰਘ ਸਦੇਓਰਾ, ਮਨੀ ਛੱਬਰਾ, ਹਰਜੀਤ ਸਿੰਘ ਭੋਲਾ, ਡਾ. ਇੰਦਰਜੀਤ ਟੱਕਰ, ਪਰਮਜੀਤ ਪੰਮਾ, ਪਵਨ ਕੁਮਾਰ (ਮੈਡੀਕਲ ਵਾਲੇ), ਹੀਰਾ ਅਰੋੜਾ, ਲਖਵਿੰਦਰ ਅਰੋੜਾ ਅਤੇ ਗੁਰਪ੍ਰੀਤ ਦੌਲੇਵਾਲਾ ਵੀ ਹਾਜ਼ਰ ਰਹੇ।

ਹੋਰ ਹਾਜ਼ਰੀਨਾਂ ਵਿੱਚ ਹਰਮੇਸ਼ ਸਿੰਘ ਮੇਸ਼ਾ, ਡਾ. ਜਸਪਾਲ ਸਿੰਘ ਸੰਧੂ, ਸੋਨੂ ਬਾਵਾ ਅਤੇ ਡਾ. ਬੀਰ ਪ੍ਰਤਾਪ ਸਿੰਘ (ਡਿਪਟੀ ਡਾਇਰੈਕਟਰ ਡੇਅਰੀ) ਵੀ ਸ਼ਾਮਲ ਸਨ, ਜਿਨ੍ਹਾਂ ਨੇ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕੀਤੀ।

ਸਾਰੇ ਹਾਜ਼ਰੀਨਾਂ ਨੇ ਸਵ. ਹਰਪ੍ਰੀਤ ਸਿੰਘ “ਹੈਪੀ” ਜੀ ਨੂੰ ਭਾਵੁਕ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਹ ਆਪਣੇ ਚੰਗੇ ਚਲਣ ਅਤੇ ਨਿਮਰ ਸੁਭਾਅ ਕਰਕੇ ਸਦਾ ਯਾਦ ਰਹਿਣਗੇ।

ਅੰਤ ਵਿੱਚ ਅਰਦਾਸ ਕਰਕੇ ਪਰਮਾਤਮਾ ਅੱਗੇ ਬੇਨਤੀ ਕੀਤੀ ਗਈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਇਹ ਅਪਾਰ ਦੁੱਖ ਸਹਿਣ ਦੀ ਤਾਕਤ ਦੇਵੇ। ਪਰਿਵਾਰ ਵੱਲੋਂ ਇਸ ਦੁੱਖ ਦੀ ਘੜੀ ਵਿੱਚ ਸਾਥ ਦੇਣ ਵਾਲੇ ਸਾਰੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ।

  • Related Posts

    ਡਾਲਾ ਵਿਖੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਵੰਡੇ

    ਬਲਾਕ ਢੁੱਡੀਕੇ ਦੇ ਵੱਖ-ਵੱਖ ਪਿੰਡਾਂ ਵਿੱਚ 3020 ਸਿਹਤ ਬੀਮਾ ਕਾਰਡ ਵੰਡੇ ਡਾਲਾ | 23 ਸਤੰਬਰ 2026 | ਪ੍ਰਤਿਨਿਧ ਡਾ. ਗਿੱਲ ਸਿਵਲ ਸਰਜਨ ਮੋਗਾ ਡਾ. ਆਸ਼ੋਕ ਸਿੰਗਲਾ ਅਤੇ ਵਿਧਾਇਕ ਸ. ਮਨਜੀਤ…

    ਸ੍ਰੀ ਹੇਮਕੁੰਟ ਸਕੂਲ ਵਿਖੇ ਮਨਾਇਆ ਪੰਜਾਬੀ ਦਿਵਸ

    ਵਿਦਿਆਰਥੀਆਂ ਨੇ ਭਾਸ਼ਣਾਂ, ਕਵਿਤਾਵਾਂ ਤੇ ਵੱਖ-ਵੱਖ ਗਤੀਵਿਧੀਆਂ ਰਾਹੀਂ ਮਾਂ-ਬੋਲੀ ਨਾਲ ਪਿਆਰ ਦਾ ਕੀਤਾ ਪ੍ਰਗਟਾਵਾ ਕੋਟ ਈਸੇ ਖਾਂ | 23 ਸਤੰਬਰ 2026 | ਪ੍ਰਤਿਨਿਧ ਡਾ. ਗਿੱਲ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ,…

    Leave a Reply

    Your email address will not be published. Required fields are marked *

    You Missed

    ਡਾਲਾ ਵਿਖੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਵੰਡੇ

    • By admin
    • September 23, 2026
    • 83 views
    ਡਾਲਾ ਵਿਖੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਵੰਡੇ

    ਸ੍ਰੀ ਹੇਮਕੁੰਟ ਸਕੂਲ ਵਿਖੇ ਮਨਾਇਆ ਪੰਜਾਬੀ ਦਿਵਸ

    • By admin
    • September 23, 2026
    • 50 views
    ਸ੍ਰੀ ਹੇਮਕੁੰਟ ਸਕੂਲ ਵਿਖੇ ਮਨਾਇਆ ਪੰਜਾਬੀ ਦਿਵਸ

    ਸਰਕਾਰੀ ਪ੍ਰਾਇਮਰੀ ਸਕੂਲ ਕੋਟ ਈਸੇ ਖਾਂ ਵਿਖੇ ਕਲੱਸਟਰ ਪੱਧਰੀ ਐੱਸ.ਐੱਮ.ਸੀ. ਟ੍ਰੇਨਿੰਗ ਕਰਵਾਈ

    • By admin
    • September 17, 2026
    • 53 views
    ਸਰਕਾਰੀ ਪ੍ਰਾਇਮਰੀ ਸਕੂਲ ਕੋਟ ਈਸੇ ਖਾਂ ਵਿਖੇ ਕਲੱਸਟਰ ਪੱਧਰੀ ਐੱਸ.ਐੱਮ.ਸੀ. ਟ੍ਰੇਨਿੰਗ ਕਰਵਾਈ

    ਹਲਕਾ ਧਰਮਕੋਟ ਦੇ ਵਿਧਾਇਕ ਦੇ ਦਫਤਰ ਦਾ ਘਿਰਾਓ 19 ਸਤੰਬਰ ਨੂੰ

    • By admin
    • September 17, 2026
    • 42 views
    ਹਲਕਾ ਧਰਮਕੋਟ ਦੇ ਵਿਧਾਇਕ ਦੇ ਦਫਤਰ ਦਾ ਘਿਰਾਓ 19 ਸਤੰਬਰ ਨੂੰ

    ਪੰਜਾਬ ‘ਚ ਫਿਰ ਵਰ੍ਹੇਗਾ ਗਰਮੀ ਦਾ ਕਹਿਰ!

    • By admin
    • August 23, 2026
    • 57 views
    ਪੰਜਾਬ ‘ਚ ਫਿਰ ਵਰ੍ਹੇਗਾ ਗਰਮੀ ਦਾ ਕਹਿਰ!

    ਕਰਤਾਰਪੁਰ ‘ਚ ਰੂਹ ਕੰਬਾਊ ਵਾਰਦਾਤ

    • By admin
    • August 23, 2026
    • 52 views
    ਕਰਤਾਰਪੁਰ ‘ਚ ਰੂਹ ਕੰਬਾਊ ਵਾਰਦਾਤ