ਲਘੂ ਉਦਯੋਗਾਂ ਦੇ ਮਜਬੂਤੀਕਰਨ ਲਈ ਲਗਾਈ ਵਰਕਸ਼ਾਪ-100 ਤੋਂ ਵੱਧ ਉੱਦਮੀਆਂ ਨੇ ਲਿਆ ਭਾਗ

ਮੋਗਾ, 20 ਫਰਵਰੀ,(ਦੇਵ ਗਿੱਲ )
ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ (ਐਮ.ਐਸ.ਐਮ.ਈ.) ਦੇ ਮਜ਼ਬੂਤੀਕਰਨ ਅਤੇ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਸਰਕਾਰ ਦੀ ‘ਰੇਜ਼ਿੰਗ ਐਂਡ ਐਕਸੇਲਰੇਟਿੰਗ ਐਮ.ਐਸ.ਐਮ.ਈ. ਪਰਫਾਰਮੈਂਸ (ਰੈਂਪ) ਸਕੀਮ ਤਹਿਤ ਵਰਕਸ਼ਾਪ ਲਗਾਈ ਗਈ । ਇਹ ਵਰਕਸ਼ਾਪ ਮਗਸੀਪਾ ਵੱਲੋਂ ਜ਼ਿਲ੍ਹਾ ਉਦਯੋਗ ਕੇਂਦਰ, ਮੋਗਾ ਦੇ ਸਹਿਯੋਗ ਨਾਲ ਜੀ.ਐਮ. ਡੀ.ਆਈ.ਸੀ. ਫੋਕਲ ਪੋਆਇੰਟ ਮੋਗਾ ਵਿਖੇ ਲਗਾਈ ਗਈ , ਜਿਸ ਵਿੱਚ 100 ਤੋਂ ਵੱਧ ਉਦਮੀਆਂ ਨੇ ਭਾਗ ਲਿਆ।
ਇਸ ਮੌਕੇ ਜ਼ਿਲ੍ਹਾ ਉਦਯੋਗ ਕੇਂਦਰ, ਮੋਗਾ ਦੇ ਜਨਰਲ ਮੈਨੇਜਰ ਸੁਖਮਿੰਦਰ ਸਿੰਘ ਰੇਖੀ ਨੇ ਉੱਦਮੀਆਂ ਨੂੰ ਵਰਕਸ਼ਾਪ ਦੇ ਉਦੇਸ਼ ਅਤੇ ਲਾਭਾਂ ਬਾਰੇ ਵਿਸਤਾਰ ਨਾਲ ਜਾਣੂ ਕਰਵਾਇਆ। ਵਰਕਸ਼ਾਪ ਦੌਰਾਨ ਡਾ. ਸੰਜੀਵ ਗੁਪਤਾ, ਮਗਸੀਪਾ ਨੇ ਰੈਂਪ ਸਕੀਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਐਮ.ਐਸ.ਐਮ.ਈ. ਲਈ ਸਰਕਾਰ ਵੱਲੋਂ ਉਪਲਬਧ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਪ੍ਰੋਫੈਸਰ ਏ.ਕੇ ਵਸ਼ਿਸ਼ਟ ਵਲੋਂ ਐਮ.ਐਸ.ਐਮ.ਈ ਲਈ ਅਕਾਊਟਿੰਗ ਅਤੇ ਵਿੱਤ ਦੇ ਬੇਸਿਸਕ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਤੋਂ ਇਲਾਵਾ ਵਰਕਸ਼ਾਪ ਦੌਰਾਨ ਉਦਮੀਆਂ ਨੂੰ ਆਪਣੀਆਂ ਇਕਾਇਆਂ ਵਿੱਚ ਊਰਜਾ ਕੁਸ਼ਲਤਾ ਸਬੰਧੀ ਯੋਗ ਉਪਰਾਲੇ ਕਰਨ ਲਈ ਉਤਸ਼ਹਿਤ ਕੀਤਾ ਗਿਆ।
ਮੋਗਾ ਦੇ ਉਦੱਮੀਆਂ ਵਲੋਂ ਉਦਯੋਗ ਵਿੱਚ ਆ ਰਹੀਆਂ ਪਰੇਸ਼ਾਨੀਆਂ ਸਬੰਧੀ ਮਗਸੀਪਾ ਟੀਮ ਨਾਲ ਵੱਖ-ਵੱਖ ਮੁੱਦਿਆਂ ਜਿਵੇ ਕਿ ਮਾਰਕੀਟਿੰਗ, ਊਰਜਾ ਕੁਸ਼ਲਤਾ, ਜੈਡ ਸਕੀਮ, ਕਲੱਸਟਰ ਡਵੈਲਪਮੈਂਟ ਆਦਿ ਬਾਰੇ ਤਕਨੀਕੀ ਵਿਚਾਰ ਵਟਾਂਦਰਾ ਕੀਤਾ ਗਿਆ । ਚਮਨ ਲਾਲ ਗੋਇਲ ਪ੍ਰਧਾਨ (ਭੱਠਾ ਐਸੋਸ਼ੀਏਸ਼ਨ ਨੇ ਦੱਸਿਆ ਕਿ ਪੈਡੀ ਸਟਬਲ ਤੋਂ ਪੈਲਟਸ ਬਣਾਉਣ ਵਾਲੇ ਯੂਨਿਟਸ ਨੂੰ ਇੱਕ ਕਲਸਟਰ ਵਜੋਂ ਸਥਾਪਿਤ ਕਰਨ ਦਾ ਫੈਸਲਾ ਲਿਆ ਗਿਆ ਹੈ । ਇਸ ਤੋਂ ਇਲਾਵਾ ਡਾ.ਪਰਸ਼ੂਰਾਮ ਸਿੰਘ ਪ੍ਰਧਾਨ (ਕੈਟਲ ਫੀਡ ਐਸੋਸ਼ੀਏਸ਼ਨ) ਨੇ ਦੱਸਿਆ ਕਿ ਕੈਟਲਫੀਡ ਦੇ ਕਲਸਟਰ ਲਈ ਬਨਣ ਵਾਲੀ ਲੈਬ ਨੂੰ ਐਮ.ਐਸ.ਈ.-ਸੀ.ਡੀ.ਪੀ. ਅਧੀਨ ਲੈਣ ਦਾ ਫੈਸਲਾ ਹੋਇਆ ਹੈ ਜਿਸ ਦੀ ਡੀ.ਪੀ.ਆਰ. ਜਲਦੀ ਹੀ ਫਾਇਨਲ ਕੀਤੀ ਜਾਵੇਗੀ।

ਉਦਯੋਗਿਕ ਪ੍ਰਸਾਰ ਅਤੇ ਐਮ.ਐਸ.ਐਮ.ਈਜ ਦੇ ਸਮਰੱਥਾ ਨਿਰਮਾਣ ਵੱਲ ਇਹ ਇਕ ਮਹੱਤਵਪੂਰਣ ਕਦਮ ਸਾਬਤ ਹੋਇਆ, ਜਿਸ ਵਿੱਚ ਉੱਦਮੀਆਂ ਅਤੇ ਉਦਯੋਗਿਕ ਐਸੋਸਿਏਸ਼ਨਾਂ ਵੱਲੋਂ ਭਾਰੀ ਉਤਸਾਹ ਦਿਖਾਇਆ ਗਿਆ। ਇਸ ਵਰਕਸ਼ਾਪ ਨੇ ਜਿਲ੍ਹਾ ਮੋਗਾ ਦੇ ਉਦਮੀਆਂ ਦੀ ਸਮਰਥਾ ਨਿਰਮਾਨ ਨੂੰ ਵਧਾਉਂਦੇ ਹੋਏ ਇੱਕ ਬਹੁਤ ਹੀ ਵਧੀਆ ਪਲੇਟਫਾਰਮ ਵੱਜੋ ਕੰਮ ਕੀਤਾ
ਵਰਕਸ਼ਾਪ ਵਿੱਚ ਜ਼ਿਲ੍ਹੇ ਦੇ ਉੱਦਮੀਆਂ, ਉਦਯੋਗਿਕ ਐਸੋਸੀਏਸ਼ਨਾਂ ਅਤੇ ਤਕਨੀਕੀ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ- ਜਿਲ੍ਹਾ ਲੀਡ ਮੈਨੇਜਰ, ਪੰਜਾਬ ਐਂਡ ਸਿੰਧ ਬੈਂਕ ਮੋਗਾ, ਪ੍ਰਿੰਸੀਪਲ ਸਰਕਾਰੀ ਆਈ.ਟੀ.ਆਈ. ਮੋਗਾ, ਜ਼ਿਲ੍ਹਾ ਰੋਜਗਾਰ ਅਫਸਰ ਮੋਗਾ ਅਤੇ ਆਰਸੇਟੀ ਦੇ ਨੁਮਾਇੰਦੇ ਹਾਜਰ ਰਹੇ। ਇਸ ਦੇ ਨਾਲ ਹੀ ਵੱਖ-ਵੱਖ ਐਸੋਸੀਏਸ਼ਨਾਂ ਦੇ ਪ੍ਰਧਾਨ ਵੀ ਸ਼ਾਮਿਲ ਹੋਏ ਜਿੰਨਾਂ ਵਿੱਚ ਮੋਗਾ ਇੰਡਸਟ੍ਰੀਅਲ ਵੈਲਫੇਅਰ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਜੇ.ਪੀ.ਐਸ. ਖੰਨਾ, ਅਜੀਤਪਾਲ ਸਿੰਘ ਸੈਕਟਰੀ ਐਸ.ਪੀ.ਵੀ ਫੋਕਲ ਪੁਆਇੰਟ ਮੋਗਾ, ਮੋਗਾ ਇੰਡਸਟ੍ਰੀਅਲ ਫੋਕਲ ਪੁਆਇੰਟ ਡਿਵੈਲਪਮੈਂਟ ਐਸੋਸੀਏਸ਼ਨ ਦੇ ਪ੍ਰਧਾਨ ਸੁਭਾਸ਼ ਗਰੋਵਰ, ਬਾਸਮਤੀ ਰਾਇਸ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਗੋਇਲ ਆਦਿ ਮੌਜੂਦ ਰਹੇ।

  • Related Posts

    ਡਾਲਾ ਵਿਖੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਵੰਡੇ

    ਬਲਾਕ ਢੁੱਡੀਕੇ ਦੇ ਵੱਖ-ਵੱਖ ਪਿੰਡਾਂ ਵਿੱਚ 3020 ਸਿਹਤ ਬੀਮਾ ਕਾਰਡ ਵੰਡੇ ਡਾਲਾ | 23 ਸਤੰਬਰ 2026 | ਪ੍ਰਤਿਨਿਧ ਡਾ. ਗਿੱਲ ਸਿਵਲ ਸਰਜਨ ਮੋਗਾ ਡਾ. ਆਸ਼ੋਕ ਸਿੰਗਲਾ ਅਤੇ ਵਿਧਾਇਕ ਸ. ਮਨਜੀਤ…

    ਸ੍ਰੀ ਹੇਮਕੁੰਟ ਸਕੂਲ ਵਿਖੇ ਮਨਾਇਆ ਪੰਜਾਬੀ ਦਿਵਸ

    ਵਿਦਿਆਰਥੀਆਂ ਨੇ ਭਾਸ਼ਣਾਂ, ਕਵਿਤਾਵਾਂ ਤੇ ਵੱਖ-ਵੱਖ ਗਤੀਵਿਧੀਆਂ ਰਾਹੀਂ ਮਾਂ-ਬੋਲੀ ਨਾਲ ਪਿਆਰ ਦਾ ਕੀਤਾ ਪ੍ਰਗਟਾਵਾ ਕੋਟ ਈਸੇ ਖਾਂ | 23 ਸਤੰਬਰ 2026 | ਪ੍ਰਤਿਨਿਧ ਡਾ. ਗਿੱਲ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ,…

    Leave a Reply

    Your email address will not be published. Required fields are marked *

    You Missed

    ਡਾਲਾ ਵਿਖੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਵੰਡੇ

    • By admin
    • September 23, 2026
    • 83 views
    ਡਾਲਾ ਵਿਖੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਵੰਡੇ

    ਸ੍ਰੀ ਹੇਮਕੁੰਟ ਸਕੂਲ ਵਿਖੇ ਮਨਾਇਆ ਪੰਜਾਬੀ ਦਿਵਸ

    • By admin
    • September 23, 2026
    • 50 views
    ਸ੍ਰੀ ਹੇਮਕੁੰਟ ਸਕੂਲ ਵਿਖੇ ਮਨਾਇਆ ਪੰਜਾਬੀ ਦਿਵਸ

    ਸਰਕਾਰੀ ਪ੍ਰਾਇਮਰੀ ਸਕੂਲ ਕੋਟ ਈਸੇ ਖਾਂ ਵਿਖੇ ਕਲੱਸਟਰ ਪੱਧਰੀ ਐੱਸ.ਐੱਮ.ਸੀ. ਟ੍ਰੇਨਿੰਗ ਕਰਵਾਈ

    • By admin
    • September 17, 2026
    • 53 views
    ਸਰਕਾਰੀ ਪ੍ਰਾਇਮਰੀ ਸਕੂਲ ਕੋਟ ਈਸੇ ਖਾਂ ਵਿਖੇ ਕਲੱਸਟਰ ਪੱਧਰੀ ਐੱਸ.ਐੱਮ.ਸੀ. ਟ੍ਰੇਨਿੰਗ ਕਰਵਾਈ

    ਹਲਕਾ ਧਰਮਕੋਟ ਦੇ ਵਿਧਾਇਕ ਦੇ ਦਫਤਰ ਦਾ ਘਿਰਾਓ 19 ਸਤੰਬਰ ਨੂੰ

    • By admin
    • September 17, 2026
    • 42 views
    ਹਲਕਾ ਧਰਮਕੋਟ ਦੇ ਵਿਧਾਇਕ ਦੇ ਦਫਤਰ ਦਾ ਘਿਰਾਓ 19 ਸਤੰਬਰ ਨੂੰ

    ਪੰਜਾਬ ‘ਚ ਫਿਰ ਵਰ੍ਹੇਗਾ ਗਰਮੀ ਦਾ ਕਹਿਰ!

    • By admin
    • August 23, 2026
    • 58 views
    ਪੰਜਾਬ ‘ਚ ਫਿਰ ਵਰ੍ਹੇਗਾ ਗਰਮੀ ਦਾ ਕਹਿਰ!

    ਕਰਤਾਰਪੁਰ ‘ਚ ਰੂਹ ਕੰਬਾਊ ਵਾਰਦਾਤ

    • By admin
    • August 23, 2026
    • 55 views
    ਕਰਤਾਰਪੁਰ ‘ਚ ਰੂਹ ਕੰਬਾਊ ਵਾਰਦਾਤ