ਗੁੜ ਬਣਾਉਣ ਵਾਲੇ ਵੇਲਣਿਆਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਜਾਗਰੂਕ ਕਰ ਰਹੀਆਂ ਹਨ ਟੀਮਾਂ – ਡਾ. ਤੇਜਬੀਰ ਸਿੰਘ

ਸਿਹਤ ਲਈ ਬੇਹੱਦ ਫਾਇਦੇਮੰਦ ਹੈ ਗੁੜ – ਡਾ. ਯਾਦਵਿੰਦਰ ਸਿੰਘ

ਖਡੂਰ ਸਾਹਿਬ, 26 ਫਰਵਰੀ :(ਡਾਕਟਰ ਗਿੱਲ)
ਗੁੜ ਅਤੇ ਚੀਨੀ ਦੋਵੇਂ ਗੰਨੇ ਦੇ ਰਸ ਤੋਂ ਬਣਦੇ ਹਨ, ਪਰ ਜਦੋਂ ਚੀਨੀ ਬਣਾਈ ਜਾਂਦੀ ਹੈ ਤਾਂ ਆਇਰਨ, ਪੋਟਾਸ਼ੀਅਮ, ਸਲਫਰ, ਫਾਸਫੋਰਸ ਅਤੇ ਕੈਲਸ਼ੀਅਮ ਵਰਗੇ ਤੱਤ ਨਸ਼ਟ ਹੋ ਜਾਂਦੇ ਹਨ, ਪਰ ਗੁੜ ਵਿਚ ਇਹ ਤੱਤ ਪੂਰੀ ਮਾਤਰਾ ਵਿਚ ਮੌਜੂਦ ਹੁੰਦੇ ਹਨ। ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਦੇ ਹੁਕਮਾਂ ਤਹਿਤ ਮੁੱਖ ਖੇਤੀਬਾੜੀ ਅਫ਼ਸਰ ਤਰਨ ਤਾਰਨ ਡਾ. ਤੇਜਬੀਰ ਸਿੰਘ ਭੰਗੂ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਗੁੜ ਬਣਾਉਣ ਵਾਲੇ ਵੇਲਣਿਆਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਜਾਗਰੂਕ ਕਰ ਰਹੀਆਂ ਹਨ ਕਿ ਕੈਮੀਕਲਾਂ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਸਾਫ-ਸਫਾਈ ਦਾ ਖਾਸ ਖਿਆਲ ਰੱਖਿਆ ਜਾਵੇ। ਇਸੇ ਲੜੀ ਤਹਿਤ ਖੇਤੀਬਾੜੀ ਅਫ਼ਸਰ ਡਾ. ਭੁਪਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਬਿਹਾਰੀਪੁਰ ਦੇ ਕਿਸਾਨ ਮਨਜਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਦੀ ਕੁਲਹਾੜੀ ਨੂੰ ਚੈੱਕ ਕਰਨ ਲਈ ਡਾ. ਯਾਦਵਿੰਦਰ ਸਿੰਘ ਬਲਾਕ ਟੈਕਨੋਲੋਜੀ ਮੈਨੇਜਰ ਆਪਣੀ ਟੀਮ ਸਮੇਤ ਗਏ। ਕਿਸਾਨ ਵੱਲੋਂ ਕਿਸੇ ਵੀ ਤਰੀਕੇ ਦੀ ਗੁੜ ਵਿਚ ਮਿਲਾਵਟ ਨਹੀਂ ਕੀਤੀ ਜਾਂਦੀ। ਯਾਦਵਿੰਦਰ ਸਿੰਘ ਨੇ ਕਿਸਾਨ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਬਾਕੀ ਕਿਸਾਨਾਂ ਨੂੰ ਵੀ ਮਨਜਿੰਦਰ ਸਿੰਘ ਕੋਲੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ। ਯਾਦਵਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਗੁੜ ਵਿਟਾਮਿਨ ਏ ਅਤੇ ਵਿਟਾਮਿਨ ਬੀ ਦਾ ਵਧੀਆ ਸਰੋਤ ਹੈ। ਗੁੜ ਦੇ ਅਜਿਹੇ ਕਈ ਫਾਇਦੇ ਹਨ, ਸਦੀਆਂ ਤੋਂ ਮਿੱਠੇ ਪਕਵਾਨਾਂ ਦਾ ਸਵਾਦ ਵਧਾਉਣ ਵਾਲਾ ਗੁੜ ਹੁਣ ਸੁਪਰ ਫੂਡ ਦੀ ਸ਼੍ਰੇਣੀ ਵਿਚ ਆ ਗਿਆ ਹੈ। ਗੁੜ ਦੀ ਵਰਤੋਂ ਨਾ ਸਿਰਫ਼ ਮਿੱਠੇ ਦੀ ਲਾਲਸਾ ਨੂੰ ਸ਼ਾਂਤ ਕਰਨ ਲਈ ਕੀਤੀ ਜਾਂਦੀ ਹੈ, ਸਗੋਂ ਇਸ ਦੇ ਕਈ ਸਿਹਤ ਲਾਭ ਵੀ ਹੁੰਦੇ ਹਨ। ਗੁੜ ਇਕ ਸ਼ਾਨਦਾਰ ਊਰਜਾ ਬੂਸਟਰ ਹੈ, ਜੋ ਮਾਸਪੇਸ਼ੀਆਂ ਵਿਚ ਤਾਕਤ ਭਰਨ ਦਾ ਕੰਮ ਕਰਦਾ ਹੈ। ਉਨ੍ਹਾਂ ਨੇ ਗੁੜ (ਸੂਪਰ ਫੂਡ) ਦੇ ਹੋਰ ਫਾਇਦਿਆਂ ਬਾਰੇ ਦੱਸਿਆ ਅਤੇ ਕਿਹਾ ਕਿ ਗੁੜ ਖਾਣ ਨਾਲ
ਅਨੀਮੀਆ ਤੋਂ ਛੁਟਕਾਰਾ ਮਿਲਦਾ ਹੈ, ਗੁੜ ਨੂੰ ਆਇਰਨ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ, ਜੋ ਅਨੀਮੀਆ ਨੂੰ ਘੱਟ ਕਰਨ ਵਿਚ ਮਦਦ ਕਰ ਸਕਦਾ ਹੈ। ਐਸਿਡ ਬਣਨਾ ਪੇਟ ਅਤੇ ਛਾਤੀ ਵਿਚ ਜਲਣ ਦਾ ਕਾਰਨ ਬਣ ਸਕਦਾ ਹੈ। ਗੁੜ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਵੀ ਨਾਰਮਲ ਰਹਿੰਦਾ ਹੈ। ਯਾਦਵਿੰਦਰ ਸਿੰਘ ਨੇ ਦੱਸਿਆ ਕਿ ਗੁੜ ਦੀ ਵਰਤੋਂ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ, ਭੋਜਨ ਤੋਂ ਬਾਅਦ ਗੁੜ ਦਾ ਸੇਵਨ ਕਰਨ ਨਾਲ ਪਾਚਨ ਕਿਰਿਆ ਵਿਚ ਮਦਦ ਮਿਲਦੀ ਹੈ। ਗੁੜ ਵਿਚ ਸੁਕਰੋਜ਼ ਹੁੰਦਾ ਹੈ, ਜੋ ਭੋਜਨ ਨੂੰ ਹਜ਼ਮ ਕਰਨ ਅਤੇ ਕਬਜ਼ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ। ਇਸ ਦੇ ਨਿਯਮਤ ਸੇਵਨ ਨਾਲ ਪਾਚਨ ਤੰਤਰ ਨੂੰ ਵੀ ਸੁਧਾਰਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਗੁੜ ਵਧੀਆ ਊਰਜਾ ਦਾ ਸਰੋਤ ਹੈ ਅਤੇ ਚੀਨੀ ਦੀ ਬਜਾਏ ਗੁੜ ਦਾ ਸੇਵਨ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਆਪਣੀ ਸਿਹਤ ਠੀਕ ਰੱਖਣ ਲਈ ਕਈ ਲੋਕ ਗੁੜ ਛੋਲਿਆਂ ਦਾ ਸੇਵਨ ਕਰਦੇ ਹਨ। ਦਰਅਸਲ ਗੁੜ ਵਿਚ ਐਨਰਜੀ ਬੂਸਟਰ ਕੰਪਾਊਂਂਡ ਹੁੰਦੇ ਹਨ, ਜੋ ਮਾਸਪੇਸ਼ੀਆਂ ਦੀ ਥਕਾਵਟ ਨੂੰ ਘਟਾਉਂਦੇ ਹਨ ਅਤੇ ਉਨ੍ਹਾਂ ਨੂੰ ਊਰਜਾਵਾਨ ਬਣਾਉਂਦੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਸਹਾਇਕ ਟੈਕਨੋਲੋਜੀ ਮੈਨੇਜਰ ਕਮਲਜੀਤ ਕੌਰ , ਦਰਸ਼ਨ ਸਿੰਘ, ਮਨਜਿੰਦਰ ਸਿੰਘ ਗੁਰਵਿੰਦਰ ਸਿੰਘ ਅਤੇ ਹੋਰ ਅਗਾਂਹਵਧੂ ਕਿਸਾਨ ਹਾਜ਼ਰ ਸਨ।

  • Related Posts

    ਪੰਜਾਬ ‘ਚ ਫਿਰ ਵਰ੍ਹੇਗਾ ਗਰਮੀ ਦਾ ਕਹਿਰ!

    25-26 ਅਗਸਤ ਤੋਂ ਮੌਸਮ ਹੋਵੇਗਾ ਸਾਫ਼, ਕਈ ਜ਼ਿਲ੍ਹਿਆਂ ‘ਚ ਮੁੜ ਵਧੇਗਾ ਤਾਪਮਾਨ ਜਲੰਧਰ, 23 ਅਗਸਤ (ਡਾ. ਗਿੱਲ) — ਪੰਜਾਬ ਦੇ ਲੋਕਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਮੁੜ ਹੁੰਮਸ ਭਰੀ ਗਰਮੀ…

    ਮੁਸਲਮਾਨਾਂ ਦੀ ਅਮਰੀਕਾ ’ਚ ਐਂਟਰੀ ’ਤੇ ਪਾਬੰਦੀ ਦੀ ਮੰਗ ਵਾਲੀ ਟਰੰਪ ਦੀ ਪੁਰਾਣੀ ਵੀਡੀਓ ਮੁੜ ਵਾਇਰਲ

    2015 ਦੀ ਵੀਡੀਓ ਨੇ ਸੋਸ਼ਲ ਮੀਡੀਆ ’ਤੇ ਛੇੜੀ ਚਰਚਾ ਅਮਰੀਕਾ, 22 ਅਗਸਤ (ਡਾ. ਗਿੱਲ) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੁਸਲਮਾਨਾਂ ਦੇ ਅਮਰੀਕਾ ਵਿੱਚ ਦਾਖਲੇ ’ਤੇ ਰੋਕ ਲਾਉਣ ਦੀ ਮੰਗ ਨਾਲ…

    Leave a Reply

    Your email address will not be published. Required fields are marked *

    You Missed

    ਪੰਜਾਬ ‘ਚ ਫਿਰ ਵਰ੍ਹੇਗਾ ਗਰਮੀ ਦਾ ਕਹਿਰ!

    • By admin
    • August 23, 2026
    • 23 views
    ਪੰਜਾਬ ‘ਚ ਫਿਰ ਵਰ੍ਹੇਗਾ ਗਰਮੀ ਦਾ ਕਹਿਰ!

    ਕਰਤਾਰਪੁਰ ‘ਚ ਰੂਹ ਕੰਬਾਊ ਵਾਰਦਾਤ

    • By admin
    • August 23, 2026
    • 29 views
    ਕਰਤਾਰਪੁਰ ‘ਚ ਰੂਹ ਕੰਬਾਊ ਵਾਰਦਾਤ

    ਮੁਸਲਮਾਨਾਂ ਦੀ ਅਮਰੀਕਾ ’ਚ ਐਂਟਰੀ ’ਤੇ ਪਾਬੰਦੀ ਦੀ ਮੰਗ ਵਾਲੀ ਟਰੰਪ ਦੀ ਪੁਰਾਣੀ ਵੀਡੀਓ ਮੁੜ ਵਾਇਰਲ

    • By admin
    • August 22, 2026
    • 33 views
    ਮੁਸਲਮਾਨਾਂ ਦੀ ਅਮਰੀਕਾ ’ਚ ਐਂਟਰੀ ’ਤੇ ਪਾਬੰਦੀ ਦੀ ਮੰਗ ਵਾਲੀ ਟਰੰਪ ਦੀ ਪੁਰਾਣੀ ਵੀਡੀਓ ਮੁੜ ਵਾਇਰਲ

    ਕੈਮਬਰਿਜ ਕਾਨਵੈਂਟ ਸਕੂਲ ਵਿਖੇ ‘ਇੱਕ ਪੇੜ ਮਾਂ ਦੇ ਨਾਮ’ ਮੁਹਿੰਮ ਤਹਿਤ ਐਨ.ਸੀ.ਸੀ. ਕੈਡਿਟਾਂ ਨੇ ਲਗਾਏ ਪੌਦੇ

    • By admin
    • August 8, 2026
    • 72 views
    ਕੈਮਬਰਿਜ ਕਾਨਵੈਂਟ ਸਕੂਲ ਵਿਖੇ ‘ਇੱਕ ਪੇੜ ਮਾਂ ਦੇ ਨਾਮ’ ਮੁਹਿੰਮ ਤਹਿਤ ਐਨ.ਸੀ.ਸੀ. ਕੈਡਿਟਾਂ ਨੇ ਲਗਾਏ ਪੌਦੇ

    7 ਅਗਸਤ ਦੀ ਚੰਡੀਗੜ੍ਹ ਮਹਾਂ ਰੈਲੀ ਸਰਕਾਰ ਦੀ ਵਿਦਾਇਗੀ ਦਾ ਰਸਤਾ ਕਰੇਗੀ ਤੈਅ

    • By admin
    • August 4, 2026
    • 120 views
    7 ਅਗਸਤ ਦੀ ਚੰਡੀਗੜ੍ਹ ਮਹਾਂ ਰੈਲੀ ਸਰਕਾਰ ਦੀ ਵਿਦਾਇਗੀ ਦਾ ਰਸਤਾ ਕਰੇਗੀ ਤੈਅ

    ਅਮਰਕੰਟਕ (ਮੱਧ ਪ੍ਰਦੇਸ਼) ਵਿਖੇ ਐਨ.ਸੀ.ਸੀ. ਟਰੈਕਿੰਗ ਕੈਂਪ ਵਿੱਚ ਕੈਮਬਰਿਜ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਵਧਾਇਆ ਪੰਜਾਬ ਦਾ ਮਾਣ

    • By admin
    • July 31, 2026
    • 52 views
    ਅਮਰਕੰਟਕ (ਮੱਧ ਪ੍ਰਦੇਸ਼) ਵਿਖੇ ਐਨ.ਸੀ.ਸੀ. ਟਰੈਕਿੰਗ ਕੈਂਪ ਵਿੱਚ ਕੈਮਬਰਿਜ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਵਧਾਇਆ ਪੰਜਾਬ ਦਾ ਮਾਣ