ਕੋਟ ਇਸੇ ਖਾਂ (ਪ੍ਰਤੀਨਿਧ: ਦੇਵ ਗਿੱਲ) ਮਿਤੀ: 29 ਅਪ੍ਰੈਲ, 2026 ਅੱਜ ਡੇਅਰੀ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਡਾਕਟਰ ਬੀਰ ਪ੍ਰਤਾਪ ਸਿੰਘ ਗਿੱਲ ਵੱਲੋਂ ਆਪਣਾ ਜਨਮ ਦਿਨ ਬਹੁਤ ਹੀ ਨੇਕ ਤਰੀਕੇ ਨਾਲ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਨੇ ਸਥਾਨਕ ਰਾਮਬਾਗ, ਕੋਟ ਇਸੇ ਖਾਂ ਵਿਖੇ ਬੂਟਾ ਲਗਾ ਕੇ ਕੁਦਰਤ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਈ। ਡਾਕਟਰ ਰਾਜ ਦਵਿੰਦਰ ਸਿੰਘ ਗਿੱਲ (ਸਾਬਕਾ ਸਹਾਇਕ ਮਲੇਰੀਆ ਅਫਸਰ) ਅਤੇ ਰਾਮਬਾਗ ਦੇ ਸੇਵਾਦਾਰ ਅਜੀਤ ਸਿੰਘ ਵੀ ਉਨ੍ਹਾਂ ਦੇ ਨਾਲ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।
ਡਾ. ਗਿੱਲ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਨ ਵਾਲਿਆਂ ਵਿੱਚ ਰਾਮਬਾਗ ਕਮੇਟੀ ਦੇ ਸਰਪਰਸਤ ਸ਼੍ਰੀ ਕ੍ਰਿਸ਼ਨ ਸਿੰਘ ਖਾਲਸਾ, ਪ੍ਰਧਾਨ ਸ੍ਰੀ ਸੁਰਿੰਦਰ ਪਾਲ ਨਾਗਪਾਲ, ਖਜਾਨਚੀ ਵਿੱਕੀ ਸਚਦੇਵਾ, ਡਾਕਟਰ ਰਬਿੰਦਰ ਸਿੰਘ, ਬਰਿੰਦਰਜੀਤ ਸਿੰਘ ਬਿੱਟੂ, ਤਿਲਕ ਰਾਜ, ਰੋਸ਼ਨ ਲਾਲ ਅਤੇ ਮਾਰਕੀਟ ਕਮੇਟੀ ਕੋਟ ਇਸੇ ਖਾਂ ਦੇ ਸਾਬਕਾ ਚੇਅਰਮੈਨ ਸ੍ਰੀ ਵਿਜੈ ਕੁਮਾਰ ਧੀਰ ਸ਼ਾਮਲ ਸਨ।
ਸਮੂਹ ਪਤਵੰਤਿਆਂ ਨੇ ਡਾ. ਗਿੱਲ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਅਜਿਹੇ ਕਾਰਜ ਸਮਾਜ ਲਈ ਪ੍ਰੇਰਨਾ ਸਰੋਤ ਹਨ। ਡਾ. ਗਿੱਲ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਹਰ ਇਨਸਾਨ ਨੂੰ ਆਪਣੇ ਜੀਵਨ ਦੇ ਖ਼ਾਸ ਦਿਨਾਂ ‘ਤੇ ਬੂਟੇ ਜ਼ਰੂਰ ਲਗਾਉਣੇ ਚਾਹੀਦੇ ਹਨ।







