ਮਲਟੀਪਰਪਜ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਵੱਡੇ ਸੰਘਰਸ਼ ਦਾ ਐਲਾਨਕੇਡਰ ਦੀ ਨਾਮ ਬਦਲੀ ਸਮੇਤ ਹੱਕੀ ਮੰਗਾਂ ਲਈ 4 ਜੂਨ ਨੂੰ ਚੰਡੀਗੜ੍ਹ ਵਿਖੇ ਸੂਬਾ ਪੱਧਰੀ ਧਰਨਾ : ਕੁਲਬੀਰ ਸਿੰਘ ਮੋਗਾ

ਲੁਧਿਆਣਾ, 13 ਮਈ (ਪ੍ਰਤੀਨਿਧ ਦੇਵ ਗਿੱਲ) – ਸਿਹਤ ਵਿਭਾਗ ਪੰਜਾਬ ਦੀ ਪ੍ਰਮੁੱਖ ਜਥੇਬੰਦੀ ਮਲਟੀਪਰਪਜ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀ ਹੰਗਾਮੀ ਮੀਟਿੰਗ ਸੂਬਾ ਪ੍ਰਧਾਨ ਕੁਲਬੀਰ ਸਿੰਘ ਮੋਗਾ ਦੀ ਅਗਵਾਈ ਹੇਠ ਲੁਧਿਆਣਾ ਵਿਖੇ ਹੋਈ। ਮੀਟਿੰਗ ਦੌਰਾਨ ਜਥੇਬੰਦੀ ਵੱਲੋਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਆਰ-ਪਾਰ ਦੀ ਲੜਾਈ ਦਾ ਐਲਾਨ ਕੀਤਾ ਗਿਆ।

ਇਸ ਮੌਕੇ ਸੂਬਾ ਪ੍ਰਧਾਨ ਕੁਲਬੀਰ ਸਿੰਘ ਮੋਗਾ ਨੇ ਕਿਹਾ ਕਿ ਮਲਟੀਪਰਪਜ ਹੈਲਥ ਵਰਕਰਾਂ ਨੇ ਕੋਰੋਨਾ ਕਾਲ ਸਮੇਤ ਹਰ ਮੁਸ਼ਕਲ ਵੇਲੇ ਲੋਕਾਂ ਦੀ ਸੇਵਾ ਨਿਭਾਈ ਹੈ, ਪਰ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਲਗਾਤਾਰ ਅਣਡਿੱਠਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਪਿਛਲੇ ਕਈ ਸਾਲਾਂ ਤੋਂ ਕੇਡਰ ਦੀ ਨਾਮ ਬਦਲੀ, ਵਰਦੀ ਭੱਤਾ, ਐਫ.ਟੀ.ਏ., ਡਾਈਟ ਭੱਤਾ, ਪੁਰਾਣੀ ਪੈਨਸ਼ਨ ਬਹਾਲੀ, ਪੰਜਾਬ ਸਕੇਲ ਲਾਗੂ ਕਰਨ, ਨਵ ਨਿਯੁਕਤ ਸਿਹਤ ਕਰਮਚਾਰੀਆਂ ਦਾ ਪਰਖ ਕਾਲ ਸਮਾਂ ਘਟਾਉਣ ਅਤੇ ਮਾਨਯੋਗ ਹਾਈਕੋਰਟ ਦੇ ਫੈਸਲੇ ਨੂੰ ਜਰਨਲਾਈਜ਼ ਕਰਕੇ ਤਨਖਾਹ ਸਕੇਲ ਸੋਧਣ ਸਮੇਤ ਹੋਰ ਮੰਗਾਂ ਲਈ ਸੰਘਰਸ਼ ਕਰ ਰਹੀ ਹੈ।

ਉਨ੍ਹਾਂ ਦੱਸਿਆ ਕਿ ਜਥੇਬੰਦੀ ਵੱਲੋਂ ਸਿਹਤ ਮੰਤਰੀ ਪੰਜਾਬ, ਮੁੱਖ ਮੰਤਰੀ ਪੰਜਾਬ ਦੇ ਓਐਸਡੀ ਅਤੇ ਸਿਹਤ ਡਾਇਰੈਕਟਰ ਪੰਜਾਬ ਨਾਲ ਕਈ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ। ਹਰ ਵਾਰ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਜਾਂਦਾ ਹੈ ਪਰ ਬਾਅਦ ਵਿੱਚ ਫਾਈਲਾਂ ਨੂੰ ਲਟਕਾ ਦਿੱਤਾ ਜਾਂਦਾ ਹੈ, ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਸੂਬਾ ਜਨਰਲ ਸਕੱਤਰ ਜਸਵਿੰਦਰ ਸਿੰਘ ਅੰਮ੍ਰਿਤਸਰ ਨੇ ਦੱਸਿਆ ਕਿ 20 ਤੋਂ 22 ਮਈ ਤੱਕ ਜ਼ਿਲ੍ਹਾ ਹੈੱਡਕੁਆਟਰਾਂ ਰਾਹੀਂ ਮੰਗ ਪੱਤਰ ਭੇਜੇ ਜਾਣਗੇ। ਜੇਕਰ ਇਸ ਤੋਂ ਬਾਅਦ ਵੀ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ 4 ਜੂਨ ਨੂੰ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਫ਼ਤਰ ਅੱਗੇ ਚੰਡੀਗੜ੍ਹ ਵਿਖੇ ਵਿਸ਼ਾਲ ਸੂਬਾ ਪੱਧਰੀ ਰੋਸ ਧਰਨਾ ਦਿੱਤਾ ਜਾਵੇਗਾ।

ਕੁਲਬੀਰ ਸਿੰਘ ਮੋਗਾ ਨੇ ਕਿਹਾ ਕਿ ਜਥੇਬੰਦੀ ਹਮੇਸ਼ਾਂ ਮੁਲਾਜ਼ਮਾਂ ਦੇ ਹੱਕਾਂ ਲਈ ਡੱਟ ਕੇ ਲੜਦੀ ਆਈ ਹੈ ਅਤੇ ਹੁਣ ਵੀ ਕਿਸੇ ਵੀ ਕੁਰਬਾਨੀ ਤੋਂ ਪਿੱਛੇ ਨਹੀਂ ਹਟਿਆ ਜਾਵੇਗਾ। ਉਨ੍ਹਾਂ ਸਮੂਹ ਮੁਲਾਜ਼ਮਾਂ ਨੂੰ ਇਕੱਠੇ ਹੋ ਕੇ ਸੰਘਰਸ਼ ਨੂੰ ਮਜ਼ਬੂਤ ਕਰਨ ਦੀ ਅਪੀਲ ਵੀ ਕੀਤੀ।

ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਟਹਿਲ ਸਿੰਘ ਫਾਜ਼ਿਲਕਾ, ਰਮਨ ਅੱਤਰੀ ਫਿਰੋਜ਼ਪੁਰ, ਰਣਧੀਰ ਸਿੰਘ ਸੰਗਰੂਰ, ਜਗਤਾਰ ਸਿੰਘ ਸਿੱਧੂ ਮਲੇਰਕੋਟਲਾ, ਕਮਲਜੀਤ ਅੰਮ੍ਰਿਤਸਰ, ਰਕੇਸ਼ ਕੰਬੋਜ ਫਿਰੋਜ਼ਪੁਰ, ਦਲਜੀਤ ਸਿੰਘ ਨਵਾਂ ਸ਼ਹਿਰ, ਗੁਲਸ਼ਨ ਕੁਮਾਰ ਨਵਾਂ ਸ਼ਹਿਰ, ਸੰਦੀਪ ਸਿੰਘ ਨਵਾਂ ਸ਼ਹਿਰ, ਅਮਨਦੀਪ ਸਿੰਘ ਮੋਗਾ, ਜਗਤਾਰ ਸਿੰਘ ਲੁਧਿਆਣਾ, ਗੁਰਪ੍ਰੀਤ ਸਿੰਘ ਲੁਧਿਆਣਾ, ਗੁਰਪ੍ਰੀਤ ਸਿੰਘ ਕਪੂਰਥਲਾ, ਗੁਰਪ੍ਰੀਤ ਸਿੰਘ ਮਾਨਸਾ, ਗੁਰਪ੍ਰੀਤ ਸਿੰਘ ਬਰਨਾਲਾ, ਸੁਖਜਿੰਦਰ ਸਿੰਘ ਫਰੀਦਕੋਟ, ਬਾਬੂ ਸਿੰਘ ਫਰੀਦਕੋਟ, ਤੇਜਪਾਲ ਸਿੰਘ ਲੁਧਿਆਣਾ, ਪਰਮਿੰਦਰ ਸਿੰਘ ਫਰੀਦਕੋਟ, ਕੁਲਪ੍ਰੀਤ ਸਿੰਘ ਲੁਧਿਆਣਾ, ਗੁਰਵਿੰਦਰ ਸਿੰਘ, ਗੁਰਦਿਆਲ ਸਿੰਘ, ਮੈਡਮ ਮਨਵਿੰਦਰ ਕਟਾਰੀਆ, ਜਸਵਿੰਦਰ ਕੌਰ ਅਤੇ ਅਮਰਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ।

  • Related Posts

    ਤਪਦੀ ਗਰਮੀ ਵੀ ਨਹੀਂ ਡੇਗ ਸਕੀ ਸਿਹਤ ਟੀਮਾਂ ਦੇ ਹੌਸਲੇ, ਘਰ-ਘਰ ਪਹੁੰਚ ਕੇ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ

    ਦੂਰ-ਦੁਰਾਡੇ ਬਹਿਕਾਂ ਤੱਕ ਪਹੁੰਚੀਆਂ ਸਿਹਤ ਵਿਭਾਗ ਦੀਆਂ ਟੀਮਾਂ; ਹਰ ਬੱਚੇ ਤੱਕ ਪਹੁੰਚ ਬਣਾਉਣ ਲਈ ਵਿਸ਼ੇਸ਼ ਮੁਹਿੰਮ ਜਾਰੀ ਝਬਾਲ (ਤਰਨ ਤਾਰਨ), 1 ਜੁਲਾਈ (ਪ੍ਰਤੀਨਿਧ ਦੇਵ ਗਿੱਲ): ਪੰਜਾਬ ਨੂੰ ਪੋਲੀਓ ਮੁਕਤ ਰੱਖਣ…

    ਡੇਂਗੂ ਰੋਕਥਾਮ ਲਈ ਸਬ ਸੈਂਟਰ ਤੂਤ ਵਿਖੇ ਜਾਗਰੂਕਤਾ ਮੁਹਿੰਮ ਚਲਾਈ ਗਈ

    ਤੂਤ (ਪੀ.ਐਚ.ਸੀ. ਖੇਮਕਰਨ), ਮਿਤੀ: 04 ਜੂਨ 2026 ਪ੍ਰਤੀਨਿਧਿ: ਦੇਵ ਗਿੱਲ ਸਿਵਲ ਸਰਜਨ ਡਾ. ਗੁਰਪ੍ਰੀਤ ਰਾਏ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਘਵ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਬ ਸੈਂਟਰ ਤੂਤ ਵਿਖੇ ਡੇਂਗੂ ਜਾਗਰੂਕਤਾ…

    Leave a Reply

    Your email address will not be published. Required fields are marked *

    You Missed

    ਤਪਦੀ ਗਰਮੀ ਵੀ ਨਹੀਂ ਡੇਗ ਸਕੀ ਸਿਹਤ ਟੀਮਾਂ ਦੇ ਹੌਸਲੇ, ਘਰ-ਘਰ ਪਹੁੰਚ ਕੇ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ

    • By admin
    • July 1, 2026
    • 34 views
    ਤਪਦੀ ਗਰਮੀ ਵੀ ਨਹੀਂ ਡੇਗ ਸਕੀ ਸਿਹਤ ਟੀਮਾਂ ਦੇ ਹੌਸਲੇ, ਘਰ-ਘਰ ਪਹੁੰਚ ਕੇ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ

    ‘ਦੋ ਬੂੰਦ ਹਰ ਵਾਰ, ਪੋਲੀਓ ‘ਤੇ ਜਿੱਤ ਬਰਕਰਾਰ’ — ਪਿੰਡ ਪੱਖੋਕੇ ਵਿਖੇ ਪਲਸ ਪੋਲੀਓ ਮੁਹਿੰਮ ਦਾ ਸ਼ਾਨਦਾਰ ਆਗਾਜ਼

    • By admin
    • June 28, 2026
    • 41 views
    ‘ਦੋ ਬੂੰਦ ਹਰ ਵਾਰ, ਪੋਲੀਓ ‘ਤੇ ਜਿੱਤ ਬਰਕਰਾਰ’ — ਪਿੰਡ ਪੱਖੋਕੇ ਵਿਖੇ ਪਲਸ ਪੋਲੀਓ ਮੁਹਿੰਮ ਦਾ ਸ਼ਾਨਦਾਰ ਆਗਾਜ਼

    ਹਰ ਬੱਚਾ ਸੁਰੱਖਿਅਤ’ ਦੇ ਟੀਚੇ ਵੱਲ ਬਲਾਕ ਢੁੱਡੀਕੇ ਦੀ ਵੱਡੀ ਉਪਲਬਧੀ, 9,752 ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ

    • By admin
    • June 28, 2026
    • 77 views
    ਹਰ ਬੱਚਾ ਸੁਰੱਖਿਅਤ’ ਦੇ ਟੀਚੇ ਵੱਲ ਬਲਾਕ ਢੁੱਡੀਕੇ ਦੀ ਵੱਡੀ ਉਪਲਬਧੀ, 9,752 ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ

    ਸਬ ਸੈਂਟਰ ਸਾਈਆਂਵਾਲਾ ਵਿਖੇ ਪਲਸ ਪੋਲੀਓ ਮੁਹਿੰਮ ਜ਼ੋਰਾਂ-ਸ਼ੋਰਾਂ ਨਾਲ ਜਾਰੀ, ਹਰ ਬੱਚੇ ਤੱਕ ਪਹੁੰਚ ਰਹੀ ਸਿਹਤ ਵਿਭਾਗ ਦੀ ਟੀਮ

    • By admin
    • June 28, 2026
    • 32 views
    ਸਬ ਸੈਂਟਰ ਸਾਈਆਂਵਾਲਾ ਵਿਖੇ ਪਲਸ ਪੋਲੀਓ ਮੁਹਿੰਮ ਜ਼ੋਰਾਂ-ਸ਼ੋਰਾਂ ਨਾਲ ਜਾਰੀ, ਹਰ ਬੱਚੇ ਤੱਕ ਪਹੁੰਚ ਰਹੀ ਸਿਹਤ ਵਿਭਾਗ ਦੀ ਟੀਮ

    ਹਰ ਬੱਚੇ ਤੱਕ ਪਹੁੰਚਣ ਪੋਲੀਓ ਰੋਕੂ ਬੂੰਦਾਂ, ਪੋਲੀਓ-ਮੁਕਤ ਪੰਜਾਬ ਲਈ ਸਿਹਤ ਵਿਭਾਗ ਦੀ ਵਿਸ਼ੇਸ਼ ਮੁਹਿੰਮ

    • By admin
    • June 27, 2026
    • 57 views
    ਹਰ ਬੱਚੇ ਤੱਕ ਪਹੁੰਚਣ ਪੋਲੀਓ ਰੋਕੂ ਬੂੰਦਾਂ, ਪੋਲੀਓ-ਮੁਕਤ ਪੰਜਾਬ ਲਈ ਸਿਹਤ ਵਿਭਾਗ ਦੀ ਵਿਸ਼ੇਸ਼ ਮੁਹਿੰਮ

    ਨਰਸਿੰਗ ਵਰਗੀ ਮਹਾਨ ਸੇਵਾ ਬਾਰੇ ਕੰਗਨਾ ਰਣੌਤ ਦੀ ਟਿੱਪਣੀ ਦੀ ਸਖ਼ਤ ਨਿੰਦਾਕੰਗਨਾ ਰਣੌਤ ਸਮੁੱਚੇ ਨਰਸਿੰਗ ਭਾਈਚਾਰੇ ਤੋਂ ਮੁਆਫ਼ੀ ਮੰਗੇ – ਕੁਲਬੀਰ ਸਿੰਘ ਮੋਗਾ, ਰਵਿੰਦਰ ਲੂਥਰਾ

    • By admin
    • June 12, 2026
    • 53 views
    ਨਰਸਿੰਗ ਵਰਗੀ ਮਹਾਨ ਸੇਵਾ ਬਾਰੇ ਕੰਗਨਾ ਰਣੌਤ ਦੀ ਟਿੱਪਣੀ ਦੀ ਸਖ਼ਤ ਨਿੰਦਾਕੰਗਨਾ ਰਣੌਤ ਸਮੁੱਚੇ ਨਰਸਿੰਗ ਭਾਈਚਾਰੇ ਤੋਂ ਮੁਆਫ਼ੀ ਮੰਗੇ – ਕੁਲਬੀਰ ਸਿੰਘ ਮੋਗਾ, ਰਵਿੰਦਰ ਲੂਥਰਾ