ਹਲਕਾ ਧਰਮਕੋਟ ਦੇ ਬੀਐਲਓਜ ਨੂੰ ਨੋਟਿਸ ਜਾਰੀ ਕਰਕੇ ਮਾਨਸਿਕ ਰੂਪ ਚ ਪਰੇਸ਼ਾਨ ਕਰਨ ਤੇ ਆਲ ਇੰਡੀਆਂ ਬੀ.ਐਲ.ਓਜ ਯੂਨੀਅਨ ਇਕਾਈ ਮੋਗਾ ਵੱਲੋਂ ਨਿਖੇਧੀ

  • adminadmin
  • New
  • February 14, 2026
  • 0 Comments

ਯੂਨੀਅਨ ਪੰਜਾਬ ਪੱਧਰ ਤੇ ਲਵੇਗੀ ਬੀਐਲਓਜ ਦੇ ਹੱਕ ਲਈ ਸਖਤ ਫੈਸਲੇ

ਧਰਮਕੋਟ 14 ਫਰਵਰੀ ( ਦੇਵ ਗਿੱਲ )

ਧਰਮਕੋਟ ਦੇ ਸਮੂਹ ਬੀਐਲਓਜ ਜਿਹੜੇ ਕਿ ਬਹੁਤ ਹੀ ਤਨਦੇਹੀ ਨਾਲ ਪਿਛਲੇ ਸਮੇਂ ਤੋਂ ਐਸ.ਆਈ.ਆਰ ਦੀ ਮੈਪਿੰਗ ਦੇ ਕੰਮ ਕਰ ਰਹੇ ਹਨ। ਐਨਾ ਸ਼ਾਨਦਾਰ ਕੰਮ ਆਪਣੇ ਪਿੱਤਰੀ ਵਿਭਾਗਾਂ ਤੋਂ ਬਿਨਾ ਲੰੰਮੀ ਫਾਰਗੀ ਦੇ ਕਰਨ ਤੇ ਵੀ ਜਬਰੀ ਨੋਟਿਸ ਜਾਰੀ ਕਰਕੇ ਮਾਨਸਿਕ ਤੌਰ ਤੇ ਪਰੇਸ਼ਾਨ ਰੂਪ ਹਲਕਾ ਐਸ.ਡੀ.ਐਮ ਦਫਤਰ ਵੱਲੋਂ ਕੀਤਾ ਜਾ ਰਿਹਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਬਲਾਕ ਪ੍ਰਧਾਨ ਕੁਲਦੀਪ ਸਿੰਘ ਬੱਡੂਵਾਲ ਤੇ ਪ੍ਰੈਸ ਸੈਕਟਰੀ ਗੁਰਵਿੰਦਰ ਸਿੰਘ ਸ਼ਾਦੀਵਾਲਾ ਨੇ ਦੱਸਿਆ ਕਿ ਹਲਕਾ ਧਰਮਕੋਟ ਅਧੀਨ ਕੰਮ ਕਰਦੇ 206 ਬੀਐਲਓਜ ਨੂੰ ਬਹੁਤ ਹੀ ਘੱਟ ਸਮਾਂ ਕੇਵਲ 7 ਫਰਵਰੀ ਤੱਕ ਮਿਲਿਆ ਹੈ ਜਦੋਂ ਕਿ ਹਲਕਾ ਬਾਘਾਪੁਰਾਣਾ ਨੂੰ 22 ਫਰਵਰੀ ਤੱਕ ਅਤੇ ਨਿਹਾਲ ਸਿੰਘ ਵਾਲਾ ਨੂੰ ਮਿਤੀ 21ਫਰਵਰੀ ਤੇ ਹਲਕਾ ਮੋਗਾ ਦੇ ਸਮੂਹ ਬੀ.ਐਲ.ਓਜ ਨੂੰ 20 ਫਰਵਰੀ ਤੱਕ ਦਾ ਕੰਮ ਕਰਨ ਲਈ ਸਮਾਂ ਦਿੱਤਾ ਜਾ ਰਿਹਾ ਹੈ ।ਇਸ ਘੱਟ ਸਮੇਂ ਵਿੱਚ ਹੀ ਹਲਕਾ ਧਰਮਕੋਟ ਪੰਜਾਬ ਭਰ ਦੇ ਮੋਹਰੀ ਹਲਕਿਆਂ ਵਿੱਚ ਆਇਆ ਹੈ। ਇਹ ਸਭ ਕੁਝ ਕਰਨ ਦੇ ਬਾਵਜੂਦ ਸੰਬਧਿਤ ਅਧਿਕਾਰੀਆਂ ਦਾ ਵਤੀਰਾ ਬੀ.ਐੱਲ.ਓ ਪ੍ਰਤੀ ਧਮਕੀਆਂ ਭਰਿਆ ਅਤੇ ਨਿਰਾਸ਼ਾਜਨਕ ਰਿਹਾ ਹੈ। ਹਲਕਾ ਧਰਮਕੋਟ ਦੇ ਸਮੂਹ ਬੀ.ਐੱਲ.ਓ ਨੂੰ ਜਾਣ ਬੁੱਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ।ਹਲਕਾ ਧਰਮਕੋਟ ਦੇ ਸਮੂਹ ਬੀ.ਐੱਲ.ਓ ਨੇ ਇਹ ਫੈਸਲਾ ਕੀਤਾ ਹੈ ਕਿ ਸੰਬੰਧਿਤ ਅਧਿਕਾਰੀਆਂ ਵੱਲੋਂ ਧਮਕੀਆਂ ਭਰੇ ਅਤੇ ਨਿਰਾਸ਼ਾਜਨਕ ਵਤੀਰੇ ਕਾਰਨ ਕੋਈ ਵੀ ਬੀ.ਐੱਲ.ਓ ਸੁਖਾਂਲੇ ਮਾਹੌਲ ਚ ਅੱਗੇ ਕੰਮ ਨਹੀਂ ਕਰ ਸਕਦਾ। ਚੋਣ ਦਫਤਰ ਧਰਮਕੋਟ ਦਾ ਅਜਿਾ ਹੀ ਵਤੀਰਾ ਸਾਡੇ ਪ੍ਰਤੀ ਰਿਹਾ ਤਾ ਧਰਮਕੋਟ ਹਲਕੇ ਦੇ ਸਮੂਹ 206 ਮੁਲਾਜਮਾ ਨੂੰ ਬੀ.ਐੱਲ.ਓ ਡਿਉਟੀ ਤੋੰ ਆਪਣਾ ਸਮੂਹਿਕ ਅਸਤੀਫਾ ਮਾਣਯੋਗ ਇਲੈਕਸ਼ਨ ਕਮਿਸ਼ਨ ਦਫਤਰ ਚੰਡੀਗੜ੍ਹ ਅਤੇ ਮਾਣਯੋਗ ਡਿਪਟੀ ਕਮਿਸ਼ਨਰ ਮੋਗਾ ਨੂੰ ਸੌਂਪਣ ਆਦਿ ਸਖਤ ਫੈਸਲੇ ਕਰਨ ਲਈ ਮਜਬੂਰ ਹੋਣਾ ਪਵੇਗਾ। ਜਿਸ ਦੀ ਸਾਰੀ ਜ਼ਿੰਮੇਵਾਰੀ ਸੰਬਧਿਤ ਅਧਿਕਾਰੀਆਂ ਦੀ ਹੋਵੇਗੀ। ਪਿਛਲੇ ਦਿਨੀ ਜਿਲ੍ਹਾ ਪ੍ਰਸ਼ਾਸਨ ਮੋਗਾ ਦੇ ਗੈਰ ਮਨੁੱਖੀ ਅਜਿਹੇ ਹੀ ਵਤੀਰੇ ਕਰਕੇ ਦੋ ਅਧਿਆਪਕ ਸਾਥੀਆ ਨੂੰ ਬਲਾਕ ਸੰਮਤੀ ਚੋਣਾਂ ਸਮੇਂ ਆਪਣੀ ਜਾਨ ਗਵਾਉਣੀ ਪਈ ਹੈ । ਬਿਹਾਰ, ਰਾਜਸਥਾਨ ਤੇ ਯੂ.ਪੀ ਆਦਿ ਰਾਜਾਂ ਵਿੱਚ ਕਈ ਬੀ.ਐਲ.ਓਜ ਹੀ ਅਜਿਹੇ ਹਲਾਤਾ ਕਰਕੇ ਆਪਣੀ ਜਾਨ ਗਵਾਅ ਚੁੱਕੇ ਹਨ,ਜਿਹੋ ਜਿਹੇ ਹਲਾਤ ਧਰਮਕੋਟ ਹਲਕੇ ਵਿੱਚ ਬਣਾਏ ਜਾ ਰਹੇ ਹਨ। ਜਿਲ੍ਹਾ ਕਮੇਟੀ ਮੋਗਾ ਤੇ ਸਟੇਟ ਕਮੇਟੀ ਪੰਜਾਬ ਵੱਲੋਂ ਅੱਜ ਸਲਾਹ ਕਰਕੇਬ ਜਲਦ ਮੋਗੇ ਵਿਖੇ ਵੱਡੇ ਐਕਸ਼ਨ ਕਰਨ ਦਾ ਐਲਾਨ ਕੀਤਾ ਜਾਵੇਗਾ। ਇਸ ਸਮੇ ਬਲਾਕ ਪ੍ਰਧਾਨ ਗੋਬਿੰਦ ਸਿੰਘ ਬਾਘਾਪੁਰਾਣਾ,ਜਸਵਿੰਦਰ ਸਿੰਘ ਨਿਹਾਲਸਿੰਘਵਾਲਾ,ਬਲਵਿੰਦਰਪਾਲ ਸਿੰਘ ਮੋਗਾ, ਜਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਲੁਧਿਆਣਾ, ਸਰਬਜੀਤ ਸਿੰਘ ਸੈਨੀ ਗੁਰਦਾਸਪੁਰ,ਗੁਰਚਰਨ ਸਿੰਘ ਤਰਨ ਤਾਰਨ ਸਾਹਬ,ਪ੍ਰਵੇਸ਼ ਮਹਿਤਾ ਅੰਮ੍ਰਿਤਸਰ ਸਾਹਬ,ਪਰਮਿੰਦਰ ਸਿੰਘ ਢੀਡਸ਼ਾ ਸੰਗਰੂਰ ,ਸੰਦੀਪ ਸਿੰਘ ਜਲੰਧਰ,ਨਰੇਸ਼ ਕੁਮਾਰ ਫਾਜਿਲਕਾ,ਮਨਿੰਦਰ ਰਾਣਾ ਰੂਪਨਗਰ,ਸੁਖਵੀਰ ਸਿੰਘ ਫਤਿਹਗੜ ਸਾਹਬ ਸਮੇਤ ਸਮੂਹ ਸਟੇਟ,ਜਿਲ੍ਹਾ,ਬਲਾਕ ਆਗੂ ਆਲ ਇੰਡੀਆਂ ਇਕਾਈ ਪੰਜਾਬ ਹਾਜਰ ਸਨ।

  • Related Posts

    ਪਾਕਿਸਤਾਨ ਨੂੰ ਕੁਝ ਵਿਦੇਸ਼ੀ ਤਾਕਤਾਂ ਡਰੋਨਾਂ ਰਾਹੀਂ ਪੰਜਾਬ ਵਿੱਚ ਨਸ਼ਾ ਅਤੇ ਹਥਿਆਰ ਭੇਜਣ ’ਚ ਕਰ ਰਹੀਆਂ ਹਨ ਮਦਦ: ਗੁਲਾਬ ਚੰਦ ਕਟਾਰੀਆ

    ਰਾਜਪਾਲ ਪੰਜਾਬ ਨੇ ਹੁਸ਼ਿਆਰਪੁਰ ’ਚ “ਨਸ਼ਿਆਂ ਖ਼ਿਲਾਫ਼ ਪੈਦਲ ਯਾਤਰਾ” ਦੀ ਕੀਤੀ ਅਗਵਾਈ ਨੌਜਵਾਨੀ ਨੂੰ ਬਚਾ ਕੇ ਹੀ ਮੁੜ ਬਣੇਗਾ “ਰੰਗਲਾ ਪੰਜਾਬ” ਹੁਸ਼ਿਆਰਪੁਰ, 24 ਫ਼ਰਵਰੀ:( ਡਾਕਟਰ ਗਿੱਲ )ਪੰਜਾਬ ਨੂੰ ਨਸ਼ਾ ਮੁਕਤ…

    ਓਮ ਪ੍ਰਕਾਸ਼ ਚੁਗ ਜੀ ਦਾ ਸੰਸਕਾਰ ਨਮ ਅਤੇ ਸੀਜ਼ਨ ਅੱਖਾਂ ਅਤੇ ਸ਼ਰਧਾ ਨਾਲ ਹੋਇਆ ਸੰਪੰਨ ।

    ਕੋਟ ਈਸੇ ਖਾਂ, – 16.02.2026 (ਦੇਵ ਗਿੱਲ ) ਇਲਾਕੇ ਦੀ ਪ੍ਰਸਿੱਧ ਹਸਤੀ ਸ੍ਰੀ ਓਮ ਪ੍ਰਕਾਸ਼ ਚੁਗ ਜੀ ਦਾ ਅੰਤਿਮ ਸੰਸਕਾਰ ਭਾਰੀ ਗਮਗੀਨ ਮਾਹੌਲ ਵਿੱਚ ਸੰਪੰਨ ਹੋ ਗਿਆ। ਉਨ੍ਹਾਂ ਦੇ ਦੇਹਾਂਤ…

    Leave a Reply

    Your email address will not be published. Required fields are marked *

    You Missed

    ਪੰਜਾਬ ‘ਚ ਫਿਰ ਵਰ੍ਹੇਗਾ ਗਰਮੀ ਦਾ ਕਹਿਰ!

    • By admin
    • August 23, 2026
    • 23 views
    ਪੰਜਾਬ ‘ਚ ਫਿਰ ਵਰ੍ਹੇਗਾ ਗਰਮੀ ਦਾ ਕਹਿਰ!

    ਕਰਤਾਰਪੁਰ ‘ਚ ਰੂਹ ਕੰਬਾਊ ਵਾਰਦਾਤ

    • By admin
    • August 23, 2026
    • 29 views
    ਕਰਤਾਰਪੁਰ ‘ਚ ਰੂਹ ਕੰਬਾਊ ਵਾਰਦਾਤ

    ਮੁਸਲਮਾਨਾਂ ਦੀ ਅਮਰੀਕਾ ’ਚ ਐਂਟਰੀ ’ਤੇ ਪਾਬੰਦੀ ਦੀ ਮੰਗ ਵਾਲੀ ਟਰੰਪ ਦੀ ਪੁਰਾਣੀ ਵੀਡੀਓ ਮੁੜ ਵਾਇਰਲ

    • By admin
    • August 22, 2026
    • 33 views
    ਮੁਸਲਮਾਨਾਂ ਦੀ ਅਮਰੀਕਾ ’ਚ ਐਂਟਰੀ ’ਤੇ ਪਾਬੰਦੀ ਦੀ ਮੰਗ ਵਾਲੀ ਟਰੰਪ ਦੀ ਪੁਰਾਣੀ ਵੀਡੀਓ ਮੁੜ ਵਾਇਰਲ

    ਕੈਮਬਰਿਜ ਕਾਨਵੈਂਟ ਸਕੂਲ ਵਿਖੇ ‘ਇੱਕ ਪੇੜ ਮਾਂ ਦੇ ਨਾਮ’ ਮੁਹਿੰਮ ਤਹਿਤ ਐਨ.ਸੀ.ਸੀ. ਕੈਡਿਟਾਂ ਨੇ ਲਗਾਏ ਪੌਦੇ

    • By admin
    • August 8, 2026
    • 72 views
    ਕੈਮਬਰਿਜ ਕਾਨਵੈਂਟ ਸਕੂਲ ਵਿਖੇ ‘ਇੱਕ ਪੇੜ ਮਾਂ ਦੇ ਨਾਮ’ ਮੁਹਿੰਮ ਤਹਿਤ ਐਨ.ਸੀ.ਸੀ. ਕੈਡਿਟਾਂ ਨੇ ਲਗਾਏ ਪੌਦੇ

    7 ਅਗਸਤ ਦੀ ਚੰਡੀਗੜ੍ਹ ਮਹਾਂ ਰੈਲੀ ਸਰਕਾਰ ਦੀ ਵਿਦਾਇਗੀ ਦਾ ਰਸਤਾ ਕਰੇਗੀ ਤੈਅ

    • By admin
    • August 4, 2026
    • 120 views
    7 ਅਗਸਤ ਦੀ ਚੰਡੀਗੜ੍ਹ ਮਹਾਂ ਰੈਲੀ ਸਰਕਾਰ ਦੀ ਵਿਦਾਇਗੀ ਦਾ ਰਸਤਾ ਕਰੇਗੀ ਤੈਅ

    ਅਮਰਕੰਟਕ (ਮੱਧ ਪ੍ਰਦੇਸ਼) ਵਿਖੇ ਐਨ.ਸੀ.ਸੀ. ਟਰੈਕਿੰਗ ਕੈਂਪ ਵਿੱਚ ਕੈਮਬਰਿਜ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਵਧਾਇਆ ਪੰਜਾਬ ਦਾ ਮਾਣ

    • By admin
    • July 31, 2026
    • 52 views
    ਅਮਰਕੰਟਕ (ਮੱਧ ਪ੍ਰਦੇਸ਼) ਵਿਖੇ ਐਨ.ਸੀ.ਸੀ. ਟਰੈਕਿੰਗ ਕੈਂਪ ਵਿੱਚ ਕੈਮਬਰਿਜ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਵਧਾਇਆ ਪੰਜਾਬ ਦਾ ਮਾਣ