ਕੌਮਾਂਤਰੀ ਮਾਂ ਬੋਲੀ ਦਿਹਾੜੇ ‘ਤੇ ਭਾਸ਼ਾ ਵਿਭਾਗ ਨੇ ਕਰਵਾਇਆ ਦੇਬੀ ਮਖਸੂਸਪੁਰੀ ਦਾ ਰੂ-ਬ-ਰੂ

ਹੁਸ਼ਿਆਰਪੁਰ, 25 ਫਰਵਰੀ :(ਡਾਕਟਰ ਗਿੱਲ)
ਭਾਸ਼ਾ ਵਿਭਾਗ, ਪੰਜਾਬ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਅਤੇ ਕਪੂਰਥਲਾ ਦੇ ਸਾਂਝੇ ਉਪਰਾਲੇ ਨਾਲ ਕੌਮਾਂਤਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਸਮਾਗਮ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਕਰਵਾਇਆ ਗਿਆ। ਮੁਖ ਮਹਿਮਾਨ ਵਜੋਂ-ਡਾ. ਲਖਵਿੰਦਰ ਜੌਹਲ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਕੁਲਦੀਪ ਦੀਪ ਸ਼ਾਮਿਲ ਹੋਏ। ਸਮਾਗਮ ਦੀ ਸ਼ੁਰੂਆਤ ਵਿਭਾਗੀ ਧੁੰਨ ਨਾਲ ਕੀਤੀ ਗਈ। ਆਏ ਹੋਏ ਮਹਿਮਾਨਾਂ ਲਈ ਜੀ ਆਇਆਂ ਸ਼ਬਦ ਜਸਪ੍ਰੀਤ ਕੌਰ ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਆਖੇ। ਉਪਰੰਤ ਤਵੰਨੁਮ ਕਵੀ ਦਰਬਾਰ ਵਿੱਚ ਹਾਜ਼ਰ ਕਵੀਆਂ ਹਰਦਿਆਲ ਹੁਸ਼ਿਆਰਪੁਰੀ, ਸੁਰਿੰਦਰ ਕੰਗਵੀ, ਪ੍ਰੋ. ਮਲਕੀਤ ਜੌੜਾ, ਅੰਜੂ ਵੀ. ਰੱਤੀ ਅਤੇ ਸ਼ਹਿਬਾਜ਼ ਖ਼ਾਨ ਨੇ ਆਪਣੀ ਸੁਰ ਸਾਧਨਾ ਰਾਹੀਂ ਰਚਨਾਵਾਂ ਨੂੰ ਗਾ ਕੇ ਅਜਿਹਾ ਜਾਦੂ ਵਿਖੇਰਿਆ ਕਿ ਸਰੋਤੇ ਝੂਮ ਉੱਠੇ। ਇਸ ਤੋਂ ਬਾਅਦ ਪ੍ਰਸਿੱਧ ਗਾਇਕ ਅਤੇ ਸ਼ਾਇਰ ਦੇਬੀ ਮਖਸੂਸਪੁਰੀ ਜਿਹੜੇ ਇਸ ਕਾਲਜ ਦੇ ਵਿਦਿਆਰਥੀ ਰਹੇ ਹਨ ਨਾਲ਼ ਰੂ-ਬ-ਰੂ ਡਾ. ਕੁਲਦੀਪ ਚੌਹਾਨ ਨੇ ਕਰਵਾਇਆ। ਦੇਬੀ ਮਖਸੂਸਪੁਰੀ ਨੇ ਕਾਲਜ ਦੀਆਂ ਯਾਦਾਂ, ਸਾਹਿਤਕ ਸਫ਼ਰ ਤੇ ਸਿਰਜਣਾ ਬਾਰੇ ਭਾਵਪੂਰਤ ਗੱਲਾਂ ਕਰਦਿਆਂ ਆਪਣੇ ਗੀਤਾਂ ਦੇ ਕਾਵਿ ਮੁਖੜੇ ਹਾਜ਼ਰੀਨ ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਭਾਸ਼ਾ ਅਤੇ ਸਭਿਆਚਾਰ ਨਾਲ ਮੋਹ, ਸ਼ਬਦ ਸਾਧਨਾ ਲਈ ਸਖ਼ਤ ਮਿਹਨਤ ਨਾਲ ਇਵੇਂ ਦੇ ਮੁਕਾਮ ਹਾਸਲ ਕੀਤੇ ਜਾ ਸਕਦੇ ਹਨ। ਡਾ ਲਖਵਿੰਦਰ ਜੌਹਲ ਅਤੇ ਡਾ ਕੁਲਦੀਪ ਦੀਪ ਨੇ ਮਾਂ ਬੋਲੀ ਦੀ ਇਤਿਹਾਸਕ ਵਿਰਾਸਤ ਨਾਲ ਸਾਂਝ ਪੁਆ ਦਿਆ ਕਿਹਾ ਕਿ ਭਾਸ਼ਾ ਨੂੰ ਜੀਉਂਦਾ ਰੱਖਣਾ ਬਹੁਤ ਜ਼ਰੂਰੀ ਹੈ। ਕਿਉਂਕਿ ਭਾਸ਼ਾ ਹੀ ਸਭਿਆਚਾਰ ਦੀ ਜੜ ਲਾਉਂਦੀ ਹੈ। ਉਨ੍ਹਾਂ ਮਾਂ ਬੋਲੀ ਦੀ ਮਹੱਤਤਾ, ਦਰਪੇਸ਼ ਚੁਣੌਤੀਆਂ ਅਤੇ ਸਾਰਥਕ ਯਤਨਾਂ ਨਾਲ ਇਸਦੇ ਪ੍ਰਚਾਰ ਤੇ ਪ੍ਰਸਾਰ ਬਾਰੇ ਵਿਚਾਰ ਪੇਸ਼ ਕੀਤੇ। ਉਪਰੰਤ ਦੇਬੀ ਮਖਸੂਸਪੁਰੀ, ਕਵੀਜਨ, ਡਾ. ਜੌਹਲ, ਡਾ. ਕੁਲਦੀਪ ਦੀਪ, ਪ੍ਰਿੰ. ਗਗਨਦੀਪ ਚੀਮਾ ਅਤੇ ਕਾਲਜ ਦੇ ਵਿਦਿਆਰਥੀਆਂ ਦਾ ਵਿਭਾਗੀ ਪੁਸਤਕਾਂ ਦੇ ਸੈੱਟਾਂ ਅਤੇ ਲੋਈਆਂ ਨਾਲ ਸਨਮਾਨ ਕੀਤਾ ਗਿਆ। ਧੰਨਵਾਦੀ ਸ਼ਬਦ ਪ੍ਰਿੰ. ਡਾ. ਗਗਨਦੀਪ ਚੀਮਾ ਨੇ ਆਖੋ।

ਸਮਾਗਮ ਵਿੱਚ ਬਤੌਰ ਮੰਚ ਸੰਚਾਲਨ ਦੀ ਭੂਮਿਕਾ ਡਾ. ਜਸਵੰਤ ਰਾਏ ਖੋਜ ਅਫ਼ਸਰ ਵਲੋਂ ਨਿਭਾਈ ਗਈ। ਸਮਾਗਮ ਮੌਕੇ ਭਾਸ਼ਾ ਵਿਭਾਗ, ਪੰਜਾਬ ਵੱਲੋਂ ਪ੍ਰਕਾਸ਼ਿਤ ਸਾਹਿਤ ਦੀਆਂ ਪੁਸਤਕਾਂ ਦੀ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਸਮੇਂ ਗਗਨਦੀਪ ਸਿੰਘ, ਮੁਨੀਸ਼ ਕੁਮਾਰ, ਡਾ. ਵਿਜੇ ਕੁਮਾਰ, ਪ੍ਰੋ. ਰਣਜੀਤ ਸਿੰਘ, ਡਾ. ਸਾਂਵਲ ਧਾਮੀ, ਪ੍ਰੋ ਹਰਜਿੰਦਰ ਅਮਨ ਡਾ. ਰੰਜਨਾ, ਡਾ. ਸੁਖਦੀਪ ਕੌਰ ਅਤੇ ਵਿਦਿਆਰਥੀ ਹਾਜ਼ਰ ਸਨ।

  • Related Posts

    ਡੇਂਗੂ ਰੋਕਥਾਮ ਲਈ ਸਬ ਸੈਂਟਰ ਤੂਤ ਵਿਖੇ ਜਾਗਰੂਕਤਾ ਮੁਹਿੰਮ ਚਲਾਈ ਗਈ

    ਤੂਤ (ਪੀ.ਐਚ.ਸੀ. ਖੇਮਕਰਨ), ਮਿਤੀ: 04 ਜੂਨ 2026 ਪ੍ਰਤੀਨਿਧਿ: ਦੇਵ ਗਿੱਲ ਸਿਵਲ ਸਰਜਨ ਡਾ. ਗੁਰਪ੍ਰੀਤ ਰਾਏ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਘਵ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਬ ਸੈਂਟਰ ਤੂਤ ਵਿਖੇ ਡੇਂਗੂ ਜਾਗਰੂਕਤਾ…

    ਡੇਂਗੂ ਤੋਂ ਬਚਾਅ ਲਈ ਜਾਗਰੂਕਤਾ ਹੀ ਸਭ ਤੋਂ ਵੱਡਾ ਹਥਿਆਰ : ਡਾ. ਰੇਖਾ ਭਾਟੀ

    ਫੱਤੂ ਵਾਲਾ, 16 ਮਈ (ਪ੍ਰਤੀਨਿਧਿ ਦੇਵ ਗਿੱਲ) : ਸਿਵਲ ਸਰਜਨ ਡਾ. ਮੀਨਾਕਸ਼ੀ ਢੀਂਗਰਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐਸ.ਐਮ.ਓ ਡਾ. ਰੇਖਾ ਭਾਟੀ ਦੀ ਅਗਵਾਈ ਹੇਠ ਸਬ ਸੈਂਟਰ ਫੱਤੂ ਵਾਲਾ ਵੱਲੋਂ ਸਰਕਾਰੀ ਸੈਲਫ…

    Leave a Reply

    Your email address will not be published. Required fields are marked *

    You Missed

    “ਵਿਸ਼ਵ ਵਾਤਾਵਰਣ ਦਿਵਸ ਮੌਕੇ ਅਮਰਕੋਟ ਵਿਖੇ ਰੁੱਖ ਲਗਾਉਣ ਅਤੇ ਪਲਾਸਟਿਕ ਮੁਕਤ ਵਾਤਾਵਰਣ ਦਾ ਦਿੱਤਾ ਸੰਦੇਸ਼”

    • By admin
    • June 6, 2026
    • 24 views
    “ਵਿਸ਼ਵ ਵਾਤਾਵਰਣ ਦਿਵਸ ਮੌਕੇ ਅਮਰਕੋਟ ਵਿਖੇ ਰੁੱਖ ਲਗਾਉਣ ਅਤੇ ਪਲਾਸਟਿਕ ਮੁਕਤ ਵਾਤਾਵਰਣ ਦਾ ਦਿੱਤਾ ਸੰਦੇਸ਼”

    ਡੇਂਗੂ ਰੋਕਥਾਮ ਲਈ ਸਬ ਸੈਂਟਰ ਤੂਤ ਵਿਖੇ ਜਾਗਰੂਕਤਾ ਮੁਹਿੰਮ ਚਲਾਈ ਗਈ

    • By admin
    • June 4, 2026
    • 15 views
    ਡੇਂਗੂ ਰੋਕਥਾਮ ਲਈ ਸਬ ਸੈਂਟਰ ਤੂਤ ਵਿਖੇ ਜਾਗਰੂਕਤਾ ਮੁਹਿੰਮ ਚਲਾਈ ਗਈ

    ਡੇਂਗੂ ਖ਼ਿਲਾਫ਼ ਸਿਹਤ ਵਿਭਾਗ ਦਾ ਵੱਡਾ ਕਦਮ, ਅਮਰਕੋਟ ਦੇ ਸਰਕਾਰੀ ਦਫ਼ਤਰਾਂ ਵਿੱਚ ਮਨਾਇਆ ਡਰਾਈ ਡੇ

    • By admin
    • May 22, 2026
    • 47 views
    ਡੇਂਗੂ ਖ਼ਿਲਾਫ਼ ਸਿਹਤ ਵਿਭਾਗ ਦਾ ਵੱਡਾ ਕਦਮ, ਅਮਰਕੋਟ ਦੇ ਸਰਕਾਰੀ ਦਫ਼ਤਰਾਂ ਵਿੱਚ ਮਨਾਇਆ ਡਰਾਈ ਡੇ

    ਸਰਹੱਦ ਪਾਰ ਕਰ ਭਾਰਤ ਪਹੁੰਚੇ 2 ਪਾਕਿਸਤਾਨੀ ਨਾਗਰਿਕ ਹਿਰਾਸਤ ’ਚ, ਜਾਂਚ ਏਜੰਸੀਆਂ ਅਲਰਟ

    • By admin
    • May 22, 2026
    • 32 views
    ਸਰਹੱਦ ਪਾਰ ਕਰ ਭਾਰਤ ਪਹੁੰਚੇ 2 ਪਾਕਿਸਤਾਨੀ ਨਾਗਰਿਕ ਹਿਰਾਸਤ ’ਚ, ਜਾਂਚ ਏਜੰਸੀਆਂ ਅਲਰਟ

    ਸੀ.ਐਚ.ਸੀ ਕੋਟ ਈਸੇ ਖਾਂ ਅਧੀਨ ਵੱਖ-ਵੱਖ ਹੈਲਥ ਐਂਡ ਵੈੱਲਨੈੱਸ ਸੈਂਟਰਾਂ ’ਚ ਮਨਾਇਆ ਗਿਆ “ਡਰਾਈ ਡੇ”

    • By admin
    • May 22, 2026
    • 59 views
    ਸੀ.ਐਚ.ਸੀ ਕੋਟ ਈਸੇ ਖਾਂ ਅਧੀਨ ਵੱਖ-ਵੱਖ ਹੈਲਥ ਐਂਡ ਵੈੱਲਨੈੱਸ ਸੈਂਟਰਾਂ ’ਚ ਮਨਾਇਆ ਗਿਆ “ਡਰਾਈ ਡੇ”

    ਡਾ. ਬਚਿੱਤਰ ਸਿੰਘ ਦੀ ਰਹਿਨੁਮਾਈ ਹੇਠ ਦਾਣਾ ਮੰਡੀ ਅਮਰਕੋਟ ਵਿਖੇ ਵਿਸ਼ਵ ਡੇਂਗੂ ਦਿਵਸ ਮਨਾਇਆ ਗਿਆ

    • By admin
    • May 17, 2026
    • 26 views
    ਡਾ. ਬਚਿੱਤਰ ਸਿੰਘ ਦੀ ਰਹਿਨੁਮਾਈ ਹੇਠ ਦਾਣਾ ਮੰਡੀ ਅਮਰਕੋਟ ਵਿਖੇ ਵਿਸ਼ਵ ਡੇਂਗੂ ਦਿਵਸ ਮਨਾਇਆ ਗਿਆ