ਵਾਰਡ ਨੰਬਰ 50 ਲੰਡੇ ਕੇ ਵਿਖੇ 1.73 ਕਰੋੜ ਦੀ ਲਾਗਤ

ਵਾਰਡ ਨੰਬਰ 50 ਲੰਡੇ ਕੇ ਵਿਖੇ 1.73 ਕਰੋੜ ਦੀ ਲਾਗਤ ਨਾਲ ਬਣੇਗਾ ਅਧੁਨਿਕ ਖੇਡ ਗਰਾਊਂਡ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵੱਲ ਵੱਡਾ ਕਦਮ

ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕੀਤਾ ਉਦਘਾਟਨ,

ਖੇਡ ਮੈਦਾਨ ਨੌਜਵਾਨਾਂ ਅਤੇ ਖਿਡਾਰੀਆਂ ਲਈ ਵਰਦਾਨ ਸਾਬਤ ਹੋਵੇਗਾ: ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ,

ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮੋਗਾ ਸ਼ਹਿਰ ਵਿੱਚ ਲਗਾਤਾਰ ਵਿਕਾਸ ਕਾਰਜ ਜਾਰੀ ਹਨ। ਇਸੇ ਤਹਿਤ ਅੱਜ ਵਾਰਡ ਨੰਬਰ 50 ਵਿੱਚ ਇੱਕ ਕਰੋੜ 73 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕੰਮਾਂ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਵਾਰਡ ਦੇ ਕੌਂਸਲਰ ਮਾਨਯੋਗ ਮੇਅਰ ਪ੍ਰਵੀਨ ਪੀਨਾ ਵਾਰਡ ਦੇ ਬਜ਼ੁਰਗ, ਮਹਿਲਾਵਾਂ ਅਤੇ ਹੋਰ ਸਨਮਾਨਿਤ ਨਿਵਾਸੀਆਂ ਦੀ ਹਾਜ਼ਰੀ ਰਹੀ।

ਇਸ ਮੌਕੇ ਜਾਣਕਾਰੀ ਦਿੰਦਿਆਂ ਹੋਇਆਂ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਵਾਰਡ ਨੰਬਰ 50 ਲੰਡੇ ਕੇ ਵਿਖੇ ਅੱਜ ਖੇਡ ਗਰਾਊਂਡ ਦਾ ਉਦਘਾਟਨ ਕੀਤਾ ਗਿਆ ਜੋਂ 1 ਕਰੋੜ 73 ਲੱਖ ਰੁਪਏ ਦੀ ਗ੍ਰਾਂਟ ਨਾਲ ਲੰਡੇ ਕੇ ਵਿਖੇ ਇੱਕ ਅਧੁਨਿਕ ਖੇਡ ਗਰਾਊਂਡ ਤਿਆਰ ਕੀਤਾ ਜਾਵੇਗਾ। ਇਸ ਗਰਾਊਂਡ ਵਿੱਚ ਫੁੱਟਬਾਲ, ਕ੍ਰਿਕਟ, ਵਾਲੀਬਾਲ ਅਤੇ ਕਬੱਡੀ ਦੇ ਮੈਦਾਨ ਬਣਾਏ ਜਾਣਗੇ। ਇਸਦੇ ਨਾਲ ਹੀ ਬੱਚਿਆਂ ਲਈ ਜਿਮ ਦਾ ਕਮਰਾ, ਵਾਕਿੰਗ ਟਰੈਕ ਅਤੇ ਸੁੰਦਰ ਪਾਰਕ ਵੀ ਤਿਆਰ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਸ਼ੁਰੂ ਕੀਤੀ ਗਈ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਹੁਣ ਦੂਜੇ ਪੜਾਅ ਵਿੱਚ ਦਾਖਲ ਹੋ ਚੁੱਕੀ ਹੈ। ਇਸਦੇ ਨਾਲ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਕਈ ਸਾਲਾਂ ਬਾਅਦ ਪੰਜਾਬ ਵਿੱਚ ਮੁੜ ਤੋਂ ਖੇਡਾਂ ਨੂੰ ਪ੍ਰੋਤਸਾਹਨ ਮਿਲਿਆ ਹੈ।ਉਨ੍ਹਾਂ ਦੱਸਿਆ ਕਿ “ਖੇਡਾਂ ਵਤਨ ਪੰਜਾਬ ਦੀਆਂ” ਤਹਿਤ ਹਰ ਉਮਰ ਵਰਗ ਲਈ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿਸ ਨਾਲ ਪੰਜਾਬ ਦੇ ਨੌਜਵਾਨ ਸੂਬਾ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣਾ ਨਾਂ ਰੌਸ਼ਨ ਕਰ ਰਹੇ ਹਨ। ਉਨਾਂ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਸਮੂਹ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕੀਤਾ ਗਿਆ। ਇਹ ਵੀ ਦੱਸਿਆ ਗਿਆ ਕਿ ਇਹ ਪ੍ਰੋਜੈਕਟ ਛੇ ਮਹੀਨਿਆਂ ਦੇ ਅੰਦਰ ਅੰਦਰ ਪੂਰਾ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ।

ਬਾਈਟ,, ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ

  • Related Posts

    ਪਾਕਿਸਤਾਨ ਨੂੰ ਕੁਝ ਵਿਦੇਸ਼ੀ ਤਾਕਤਾਂ ਡਰੋਨਾਂ ਰਾਹੀਂ ਪੰਜਾਬ ਵਿੱਚ ਨਸ਼ਾ ਅਤੇ ਹਥਿਆਰ ਭੇਜਣ ’ਚ ਕਰ ਰਹੀਆਂ ਹਨ ਮਦਦ: ਗੁਲਾਬ ਚੰਦ ਕਟਾਰੀਆ

    ਰਾਜਪਾਲ ਪੰਜਾਬ ਨੇ ਹੁਸ਼ਿਆਰਪੁਰ ’ਚ “ਨਸ਼ਿਆਂ ਖ਼ਿਲਾਫ਼ ਪੈਦਲ ਯਾਤਰਾ” ਦੀ ਕੀਤੀ ਅਗਵਾਈ ਨੌਜਵਾਨੀ ਨੂੰ ਬਚਾ ਕੇ ਹੀ ਮੁੜ ਬਣੇਗਾ “ਰੰਗਲਾ ਪੰਜਾਬ” ਹੁਸ਼ਿਆਰਪੁਰ, 24 ਫ਼ਰਵਰੀ:( ਡਾਕਟਰ ਗਿੱਲ )ਪੰਜਾਬ ਨੂੰ ਨਸ਼ਾ ਮੁਕਤ…

    ਓਮ ਪ੍ਰਕਾਸ਼ ਚੁਗ ਜੀ ਦਾ ਸੰਸਕਾਰ ਨਮ ਅਤੇ ਸੀਜ਼ਨ ਅੱਖਾਂ ਅਤੇ ਸ਼ਰਧਾ ਨਾਲ ਹੋਇਆ ਸੰਪੰਨ ।

    ਕੋਟ ਈਸੇ ਖਾਂ, – 16.02.2026 (ਦੇਵ ਗਿੱਲ ) ਇਲਾਕੇ ਦੀ ਪ੍ਰਸਿੱਧ ਹਸਤੀ ਸ੍ਰੀ ਓਮ ਪ੍ਰਕਾਸ਼ ਚੁਗ ਜੀ ਦਾ ਅੰਤਿਮ ਸੰਸਕਾਰ ਭਾਰੀ ਗਮਗੀਨ ਮਾਹੌਲ ਵਿੱਚ ਸੰਪੰਨ ਹੋ ਗਿਆ। ਉਨ੍ਹਾਂ ਦੇ ਦੇਹਾਂਤ…

    One thought on “ਵਾਰਡ ਨੰਬਰ 50 ਲੰਡੇ ਕੇ ਵਿਖੇ 1.73 ਕਰੋੜ ਦੀ ਲਾਗਤ

    Leave a Reply

    Your email address will not be published. Required fields are marked *

    You Missed

    ਪੰਜਾਬ ‘ਚ ਫਿਰ ਵਰ੍ਹੇਗਾ ਗਰਮੀ ਦਾ ਕਹਿਰ!

    • By admin
    • August 23, 2026
    • 25 views
    ਪੰਜਾਬ ‘ਚ ਫਿਰ ਵਰ੍ਹੇਗਾ ਗਰਮੀ ਦਾ ਕਹਿਰ!

    ਕਰਤਾਰਪੁਰ ‘ਚ ਰੂਹ ਕੰਬਾਊ ਵਾਰਦਾਤ

    • By admin
    • August 23, 2026
    • 30 views
    ਕਰਤਾਰਪੁਰ ‘ਚ ਰੂਹ ਕੰਬਾਊ ਵਾਰਦਾਤ

    ਮੁਸਲਮਾਨਾਂ ਦੀ ਅਮਰੀਕਾ ’ਚ ਐਂਟਰੀ ’ਤੇ ਪਾਬੰਦੀ ਦੀ ਮੰਗ ਵਾਲੀ ਟਰੰਪ ਦੀ ਪੁਰਾਣੀ ਵੀਡੀਓ ਮੁੜ ਵਾਇਰਲ

    • By admin
    • August 22, 2026
    • 34 views
    ਮੁਸਲਮਾਨਾਂ ਦੀ ਅਮਰੀਕਾ ’ਚ ਐਂਟਰੀ ’ਤੇ ਪਾਬੰਦੀ ਦੀ ਮੰਗ ਵਾਲੀ ਟਰੰਪ ਦੀ ਪੁਰਾਣੀ ਵੀਡੀਓ ਮੁੜ ਵਾਇਰਲ

    ਕੈਮਬਰਿਜ ਕਾਨਵੈਂਟ ਸਕੂਲ ਵਿਖੇ ‘ਇੱਕ ਪੇੜ ਮਾਂ ਦੇ ਨਾਮ’ ਮੁਹਿੰਮ ਤਹਿਤ ਐਨ.ਸੀ.ਸੀ. ਕੈਡਿਟਾਂ ਨੇ ਲਗਾਏ ਪੌਦੇ

    • By admin
    • August 8, 2026
    • 73 views
    ਕੈਮਬਰਿਜ ਕਾਨਵੈਂਟ ਸਕੂਲ ਵਿਖੇ ‘ਇੱਕ ਪੇੜ ਮਾਂ ਦੇ ਨਾਮ’ ਮੁਹਿੰਮ ਤਹਿਤ ਐਨ.ਸੀ.ਸੀ. ਕੈਡਿਟਾਂ ਨੇ ਲਗਾਏ ਪੌਦੇ

    7 ਅਗਸਤ ਦੀ ਚੰਡੀਗੜ੍ਹ ਮਹਾਂ ਰੈਲੀ ਸਰਕਾਰ ਦੀ ਵਿਦਾਇਗੀ ਦਾ ਰਸਤਾ ਕਰੇਗੀ ਤੈਅ

    • By admin
    • August 4, 2026
    • 122 views
    7 ਅਗਸਤ ਦੀ ਚੰਡੀਗੜ੍ਹ ਮਹਾਂ ਰੈਲੀ ਸਰਕਾਰ ਦੀ ਵਿਦਾਇਗੀ ਦਾ ਰਸਤਾ ਕਰੇਗੀ ਤੈਅ

    ਅਮਰਕੰਟਕ (ਮੱਧ ਪ੍ਰਦੇਸ਼) ਵਿਖੇ ਐਨ.ਸੀ.ਸੀ. ਟਰੈਕਿੰਗ ਕੈਂਪ ਵਿੱਚ ਕੈਮਬਰਿਜ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਵਧਾਇਆ ਪੰਜਾਬ ਦਾ ਮਾਣ

    • By admin
    • July 31, 2026
    • 54 views
    ਅਮਰਕੰਟਕ (ਮੱਧ ਪ੍ਰਦੇਸ਼) ਵਿਖੇ ਐਨ.ਸੀ.ਸੀ. ਟਰੈਕਿੰਗ ਕੈਂਪ ਵਿੱਚ ਕੈਮਬਰਿਜ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਵਧਾਇਆ ਪੰਜਾਬ ਦਾ ਮਾਣ