ਤਰਨ ਤਾਰਨ, 28 ਫਰਵਰੀ (ਡਾਕਟਰ ਗਿੱਲ ) –
ਪੀ.ਐਮ ਸ਼੍ਰੀ ਸਰਕਾਰੀ ਸਕੂਲਾਂ ਦੀ ਚੈਕਿੰਗ ਦੀ ਲੜੀ ਦੇ ਤਹਿਤ ਕੇਂਦਰ ਸਰਕਾਰ ਵੱਲੋਂ ਨਿਰਧਾਰਤ ਕੀਤੀ ਟੀਮ ਵੱਲੋਂ ਪੀ.ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰੀਕੇ, ਪੀ.ਐਮ ਸ਼੍ਰੀ ਕੇਂਦਰੀ ਵਿਦਿਆਲਾ ਅਮਰਕੋਟ, ਪੀ.ਐਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੁਰ ਸਿੰਘ ਅਤੇ ਪੀ.ਐਮ ਸ਼੍ਰੀ ਕੇਂਦਰੀ ਵਿਦਿਆਲਾ ਸਿੰਘਪੁਰਾ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ। ਇਸ ਟੀਮ ਵਿਚ ਮੈਡਮ ਆਭਾ ਰਾਣੀ ਆਈ.ਆਰ.ਐਸ (ਜੁਆਇੰਟ ਸੈਕਰੇਟਰੀ ਆਫ਼ ਗਵਰਨਮੈਂਟ ਆਫ ਇੰਡੀਆ) ਅਤੇ ਅਰਵਿੰਦ ਕੁਮਾਰ ਆਈ. ਏ. ਐੱਸ (ਡੀ.ਜੀ.ਐਸ.ਈ) ਸ਼ਾਮਲ ਸਨ।
ਇਸ ਟੀਮ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਤਰਨ ਤਾਰਨ ਅਤੇ ਡੀ.ਈ.ਓ (ਸੈਕੰਡਰੀ ਸਿੱਖਿਆ) ਸਤਿਨਾਮ ਸਿੰਘ ਬਾਠ ਸਮੇਤ ਇਨ੍ਹਾਂ ਸਕੂਲਾਂ ਦਾ ਦੌਰਾ ਕਰਕੇ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਗਈਆਂ ਗ੍ਰਾਂਟਾਂ ਅਤੇ ਸਹੂਲਤਾਂ ਤਹਿਤ ਜੋ ਵੀ ਕੰਮ ਇਨ੍ਹਾਂ ਸਕੂਲਾਂ ਵਿਚ ਕਰਵਾਏ ਗਏ, ਉਨ੍ਹਾਂ ਸਾਰੇ ਕੰਮਾਂ ਦਾ ਨਿਰੀਖਣ ਕੀਤਾ। ਟੀਮ ਨੇ ਜ਼ਿਲ੍ਹਾ ਤਰਨ ਤਾਰਨ ਦੇ ਸਕੂਲਾਂ ਦੀ ਸ਼ਲਾਘਾ ਕੀਤੀ ਤੇ ਖਾਸ ਤੌਰ ‘ਤੇ ਪੀ.ਐਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੁਰ ਸਿੰਘ ਦੀ ਵਿਸ਼ੇਸ਼ ਤੌਰ ‘ਤੇ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਸਕੂਲ ਪ੍ਰਿੰਸੀਪਲ ਵੱਲੋਂ ਕਰਵਾਇਆ ਗਿਆ ਕੰਮ ਵਾਕਿਆ ਹੀ ਸਲਾਹੁਣਯੋਗ ਹੈ। ਇਸ ਮੌਕੇ ਡੀ.ਈ.ਓ ਦਫ਼ਤਰ ਤੋਂ ਤਜਿੰਦਰ ਸਿੰਘ, ਕੁਲਵਿੰਦਰ ਸਿੰਘ, ਤਰਸੇਮ ਸਿੰਘ ਅਤੇ ਮੈਡਮ ਅਕਸ਼ ਵੀ ਹਾਜ਼ਰ ਸਨ।








