ਢੁੱਡੀ ਕੇ: 5.3.2026 ਡਾਕਟਰ ਗਿੱਲ ਸਿਵਲ ਸਰਜਨ ਡਾ.ਪ੍ਰਦੀਪ ਮਹਿੰਦਰਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ.ਅਸ਼ੋਕ ਸਿੰਗਲਾ ਦੀ ਅਗਵਾਈ ਹੇਠ ਅੱਜ ਪੀ.ਐਚ.ਸੀ.ਢੁੱਡੀਕੇ ਵਿਖੇ ਐਚ.ਪੀ.ਵੀ. (Human Papillomavirus) ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦਾ ਮੁੱਖ ਉਦੇਸ਼ ਲੜਕੀਆਂ ਨੂੰ ਸਰਵਾਈਕਲ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚਾਉਣਾ ਹੈ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ.ਨਿਸ਼ਾ ਬਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਚ.ਪੀ.ਵੀ. ਵੈਕਸੀਨ ਕਮ ਉਮਰ ਦੀਆਂ ਲੜਕੀਆਂ ਲਈ ਬਹੁਤ ਹੀ ਮਹੱਤਵਪੂਰਨ ਹੈ, ਕਿਉਂਕਿ ਇਹ ਵਾਇਰਸ ਨਾਲ ਹੋਣ ਵਾਲੇ ਸਰਵਾਈਕਲ ਕੈਂਸਰ ਤੋਂ ਬਚਾਅ ਕਰਦੀ ਹੈ। ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਧੀਆਂ ਨੂੰ ਇਹ ਟੀਕਾ ਲਗਵਾਉਣ ਲਈ ਅੱਗੇ ਆਉਣ।
ਸਿਹਤ ਕਰਮਚਾਰੀਆਂ ਵੱਲੋਂ ਸਕੂਲਾਂ ਅਤੇ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਇਸ ਟੀਕੇ ਬਾਰੇ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਲਾਭਪਾਤਰੀ ਇਸ ਮੁਹਿੰਮ ਦਾ ਫਾਇਦਾ ਲੈ ਸਕਣ।
ਸਿਹਤ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੁਹਿੰਮ ਵਿੱਚ ਸਹਿਯੋਗ ਦੇਣ ਅਤੇ ਆਪਣੀਆਂ ਧੀਆਂ ਦੀ ਸਿਹਤ ਦੀ ਰੱਖਿਆ ਲਈ ਐਚ.ਪੀ.ਵੀ. ਵੈਕਸੀਨ ਜ਼ਰੂਰ ਲਗਵਾਉਣ।
ਇਸ ਸਮੇਂ ਹੈਲਥ ਸੁਪਰਵਾਈਜ਼ਰ ਕੁਲਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਵੈਕਸੀਨ ਲਗਾਤਾਰ 90 ਦਿਨਾਂ ਤੱਕ ਸੀ ਐਚ ਸੀ ਢੁੱਡੀਕੇ ਵਿਖੇ ਲੱਗਦੀ ਰਹੇਗੀ ।ਉਨ੍ਹਾਂ ਨੇ ਸਾਰੀਆਂ ਆਸ਼ਾ ਵਰਕਰ ਨੂੰ ਅਪੀਲ ਕੀਤੀ ਕਿ ਉਹ ਘਰ ਘਰ ਜਾ ਕੇ ਲਾਭਪਾਤਰੀਆਂ ਨੂੰ ਪ੍ਰੇਰਿਤ ਕਰਨ ਤੇ 14 ਤੇ 15 ਸਾਲ ਦੀਆਂ ਸਾਰੀਆਂ ਲੜਕੀਆਂ ਇਹ ਵੈਕਸੀਨ ਲਗਵਾ ਕੇ ਇਸ ਭਿਆਨਕ ਬਿਮਾਰੀ ਤੋਂ ਬਚ ਸਕਣ । ਇਸ ਮੌਕੇ ਡਾ.ਨੇਹਾ ,ਸ਼ੁਕਰਨਜੀਤ ਕੌਰ ਐਲ ਐਚ ਵੀ ,ਗੁਰਅਮਰਪ੍ਰੀਤ ਸਿੰਘ,ਪਵਨਪ੍ਰੀਤ ਕੌਰ,ਰਾਜਿੰਦਰ ਰਾਣੀ,ਕਮਲਜੀਤ ਕੌਰ,ਭਿੰਦਰ ਕੌਰ ਹਾਜ਼ਰ ਸਨ ।








